PM Modi In Haryana: ਪ੍ਰਧਾਨ ਮੰਤਰੀ ਨੇ ਹਿਸਾਰ-ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿੱਤੀ
ਹਿਸਾਰ, 14 ਅਪਰੈਲ
PM Modi In Haryana: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੋਂ ਅਯੁੱਧਿਆ ਲਈ ਇਕ ਵਪਾਰਕ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸਦੇ ਨਾਲ ਹੀ ਉਨ੍ਹਾਂ ਹਵਾਈ ਅੱਡੇ ਅਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇੱਥੇ ਸਥਿਤ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ 410 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਤ ਲਾਗਤ ਨਾਲ ਬਣਾਈ ਜਾਵੇਗੀ। ਇਸ ਵਿਚ ਇਕ ਅਤਿ-ਆਧੁਨਿਕ ਯਾਤਰੀ ਟਰਮੀਨਲ, ਇਕ ਕਾਰਗੋ ਟਰਮੀਨਲ ਅਤੇ ਇਕ ਏਟੀਸੀ ਇਮਾਰਤ ਸ਼ਾਮਲ ਹੋਵੇਗੀ। ਇਸ ਪ੍ਰੋਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਹੈ।
The inauguration of Hisar Airport marks a significant milestone in Haryana's development journey. It will boost regional connectivity and catalyse economic growth across the state. https://t.co/8DtkTWUEXD
— Narendra Modi (@narendramodi) April 14, 2025
ਸ੍ਰੀ ਮੋਦੀ ਨੇ ਇੱਥੋਂ ਅਯੁੱਧਿਆ ਲਈ ਸ਼ੁਰੂਆਤੀ ਉਡਾਣ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਇਕ ਬਿਆਨ ਵਿਚ ਪਹਿਲਾਂ ਕਿਹਾ ਕਿ ਹਿਸਾਰ ਤੋਂ ਅਯੁੱਧਿਆ ਲਈ ਹਫ਼ਤੇ ਵਿਚ ਦੋ ਵਾਰ ਨਿਰਧਾਰਤ ਉਡਾਣਾਂ ਅਤੇ ਜੰਮੂ, ਅਹਿਮਦਾਬਾਦ, ਜੈਪੁਰ ਅਤੇ ਚੰਡੀਗੜ੍ਹ ਲਈ ਹਫ਼ਤੇ ਵਿਚ ਤਿੰਨ ਉਡਾਣਾਂ ਹਰਿਆਣਾ ਦੀ ਹਵਾਬਾਜ਼ੀ ਸੰਪਰਕ ਵਿਚ ਇਕ ਮਹੱਤਵਪੂਰਨ ਹੁਲਾਰਾ ਦੇਣਗੀਆਂ। ਮੋਦੀ ਸੋਮਵਾਰ ਨੂੰ ਭੀਮ ਰਾਓ ਅੰਬੇਡਕਰ ਦੀ ਜਯੰਤੀ ਦੇ ਮੱਦੇਨਜ਼ਰ ਹਰਿਆਣਾ ਵਿਚ 10,000 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਕਰ ਰਹੇ ਹਨ। ਇਸ ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਈ ਰਾਜ ਮੰਤਰੀ ਮੌਜੂਦ ਸਨ। -ਪੀਟੀਆਈ