ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾ ਦਾ ਵਿਸ਼ਾ: ਕੰਗ
ਕੁਰਾਲੀ, 13 ਅਪਰੈਲ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਹਲਕਾ ਖਰੜ ਦੇ ਪਤਵੰਤਿਆਂ ਨਾਲ ਇੱਕ ਮੀਟਿੰਗ ਕੀਤੀ। ਬਲਾਕ ਮਾਜਰੀ ਵਿੱਚ ਕੀਤੀ ਮੀਟਿੰਗ ਦੌਰਾਨ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਮੀਟਿੰਗ ਦੌਰਾਨ ਪਾਰਟੀ ਆਗੂ ਰਾਣਾ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ,ਸੁਖਜੀਤ ਸਿੰਘ ਸੁਖੀ ਸਵਾੜਾ ਤੇ ਹੋਰਨਾਂ ਨੇ ਵਿਚਾਰ ਰੱਖੇ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਹਰ ਫਰੰਟ ਤੋਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜੋ ਕਿ ਸਰਕਾਰ ਦੀ ਸਭ ਤੋਂ ਵੱਡੀ ਅਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਾਜਾਇਜ਼ ਮਾਈਨਿੰਗ, ਨਿੱਤ ਦਿਨ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ, ਗੈਂਗਸਟਰਵਾਦ ਚਿੰਤਾ ਦੇ ਵਿਸ਼ੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਵਿੱਚ ਵੀ ਅਸਫ਼ਲ ਹੋਈ ਹੈ। ਇਸ ਮੌਕੇ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਵਾਈਸ ਚੇਅਰਮੈਨ ਸੁਖਜੀਤ ਸਿੰਘ ਸੁਖੀ ਸਵਾੜਾ, ਪਰਮਜੀਤ ਸਿੰਘ, ਰਣਜੀਤ ਸਿੰਘ ਖੱਦਰੀ, ਨਰਿੰਦਰ ਸਿੰਘ ਢਕੋਰਾਂ, ਜਰਨੈਲ ਸਿੰਘ ਮਾਵੀ ਵਜੀਦਪੁਰ, ਸਰਬਜੀਤ ਸਿੰੰਘ ਟੋਡਰਮਾਜਰਾ, ਅਵਤਾਰ ਸਿੰਘ ਤਾਰੀ, ਕਮਲ ਧਾਮੀ, ਅਨਿਲ ਚੋਟਾਲਾ ਅਤੇ ਜਸਵਿੰਦਰ ਸਿੰਘ ਭੂਰਾ ਕੁਰਾਲੀ ਹਾਜ਼ਰ ਸਨ।