ਸੰਵਿਧਾਨ ਲਾਗੂ ਕਰ ਕੇ ਚੁਣੌਤੀਆਂ ’ਤੇ ਕਾਬੂ ਪਾਇਆ ਜਾ ਸਕਦੈ: ਜਸਟਿਸ ਕੋਟੀਸ਼ਵਰ
05:55 AM Mar 24, 2025 IST
ਇੰਫਾਲ:
Advertisement
ਸੁਪਰੀਮ ਕੋਰਟ ਦੇ ਜੱਜ ਜਸਟਿਸ ਐੱਨ ਕੋਟੀਸ਼ਵਰ ਸਿੰਘ ਨੇ ਅੱਜ ਕਿਹਾ ਕਿ ਜੇਕਰ ਲੋਕ ਸੰਵਿਧਾਨ ਦੀ ਪਾਲਣਾ ਕਰਨ ਤਾਂ ਮਨੀਪੁਰ ਵਿੱਚ ਚੁਣੌਤੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਇਹ (ਸੰਵਿਧਾਨ) ਮੁਸ਼ਕਲ ਦੌਰ ਵਿੱਚ ਕੰਮ ਕਰਨ ਲਈ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਸਟਿਸ ਬੀਆਰ ਗਵਈ ਦੀ ਅਗਵਾਈ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦੇ ਵਫ਼ਦ ਨੂੰ ਚੂਰਾਚਾਂਦਪੁਰ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਲੋਕਾਂ ਵਿੱਚ ਕਾਫ਼ੀ ਉਮੀਦਾਂ ਦਿਖਾਈ ਦਿੱਤੀਆਂ। ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਕੋਟੀਸ਼ਵਰ ਨੇ ਕਿਹਾ, ‘‘ਇੱਕ ਛੋਟਾ ਸੂਬਾ ਹੋਣ ਦੇ ਨਾਤੇ ਮਨੀਪੁਰ ਚੁਣੌਤੀਆਂ ਤੋਂ ਮੁਕਤ ਨਹੀਂ ਹੈ, ਪਰ ਖੁਸ਼ਕਿਸਮਤੀ ਨਾਲ ਸਾਡੇ ਕੋਲ ਸੰਵਿਧਾਨ ਹੈ ਜੋ ਸਾਡਾ ਮੁਸ਼ਕਲ ਸਮੇਂ ਵਿੱਚ ਕੰਮ ਕਰਨ ਲਈ ਮਾਰਗਦਰਸ਼ਨ ਕਰਦਾ ਹੈ।’’ -ਪੀਟੀਆਈ
Advertisement
Advertisement