ਕੁੱਟਮਾਰ ਦੇ ਕਈ ਮਾਮਲਿਆਂ ’ਚ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜਨਵਰੀ
ਲੁਧਿਆਣਾ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੜਾਈ-ਝਗੜਾ ਅਤੇ ਕੁੱਟਮਾਰ ਕਰਨ ਦੇ ਦੋਸ਼ ਤਹਿਤ 21 ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਰੋਹਿਤ ਗਰਗ ਵਾਸੀ ਵਿਜੈ ਇੰਦਰ ਨਗਰ ਜੈਨ ਕਲੋਨੀ ਨੇ ਦੱਸਿਆ ਹੈ ਕਿ ਉਹ ਆਪਣੀ ਕਾਰ ’ਤੇ ਆਪਣੇ ਦੋਸਤਾਂ ਗਗਨ ਕੁਮਾਰ ਅਤੇ ਅਜੈ ਕੁਮਰ ਜਿੰਦਲ ਨਾਲ ਬਾਹਰ ਖਾਣਾ ਖਾਣ ਲਈ ਜਾ ਰਿਹਾ ਸੀ। ਉਹ ਜਦੋਂ ਇੱਟਾਂ ਵਾਲਾ ਚੌਕ ਤੋਂ ਕਰੀਬ 50-100 ਗਜ਼ ਡਾਬਾ ਰੋਡ ਵਾਲੇ ਪਾਸੇ ਗਏ ਤਾਂ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟਰ ਸਵਾਰ ਲੜਕਿਆਂ ਨੇ ਘੇਰ ਕੇ ਇੱਟਾਂ ਰੋੜੇ ਮਾਰੇ ਅਤੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਉਹ ਉਸਦਾ ਮੋਬਾਈਲ ਫੋਨ ਅੋਪੋ, ਅਜੈ ਕੁਮਾਰ ਦਾ ਮੋਬਾਈਲ ਫੋਨ ਵੀਵੋ 1204 ਖੋਹ ਕੇ ਗਾਲੀ ਗਲੋਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲੀਸ ਵੱਲੋਂ 8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਨਿਊ ਜਨਤਾ ਨਗਰ ਵਾਸੀ ਮਨੋਜ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੀ ਦੁਕਾਨ ਮਾਡਲ ਟਾਊਨ ਤੇ ਹਾਜਰ ਸੀ ਤਾਂ ਸਰਬਜੀਤ ਸਿੰਘ ਨੇ 7/8 ਅਣਪਛਾਤੇ ਵਿਅਕਤੀਆਂ ਸਮੇਤ ਪੁਰਾਣੀ ਰੰਜਿਸ਼ ਕਰਕੇ ਬੇਸਬਾਲ ਨਾਲ ਉਸਦੀ ਕੁੱਟ ਮਾਰ ਕੀਤੀ। ਉਸ ਵੱਲੋਂ ਰੌਲਾ ਪਾਉਣ ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਪੰਜਾਬੀ ਬਾਗ ਟਿੱਬਾ ਰੋਡ ਵਾਸੀ ਮੁਹੰਮਦ ਤਾਲੀਮ ਨੇ ਸ਼ਿਕਾਇਤ ਦਿੱਤੀ ਹੈ।