ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮੀਟਿੰਗ
ਲੁਧਿਆਣਾ, 3 ਅਪਰੈਲ
ਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਐਗਜੈਕਟਿਵ ਬਾਡੀ ਦੀ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਪੀਏਯੂ ਦੇ ਕਨਫੈੱਡਰੇਸ਼ਨ ਦਫ਼ਤਰ ਵਿੱਚ ਹੋਈ। ਸੀਨੀਅਰ ਉਪ ਪ੍ਰਧਾਨ ਜਸਵੰਤ ਜੀਰਖ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਿਛਲੇ ਸਾਲ ਦੇ ਹਿਸਾਬ ਕਿਤਾਬ ਦਾ ਲੇਖਾ-ਜੋਖਾ ਐਸੋਸੀਏਸ਼ਨ ਦੇ ਵਿੱਤ ਸਕੱਤਰ ਦੇ ਵਿਦੇਸ਼ ਜਾਣ ਕਾਰਨ ਪ੍ਰਧਾਨ ਵੱਲੋਂ ਸਾਰੇ ਆਮਦਨ ਖਰਚਿਆਂ ਦਾ ਵੇਰਵਾ ਲਿਖਤੀ ਰੂਪ ਵਿੱਚ ਸਾਰੇ ਐਗਜੈਕਟਿਵ ਮੈਂਬਰਾਂ ਨੂੰ ਸੌਂਪਿਆ ਗਿਆ ਜਿਸਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਨਰਲ ਸਕੱਤਰ ਆਸਾ ਸਿੰਘ ਵੱਲੋਂ ਪੈਨਸ਼ਨ ਨਾਲ ਸਬੰਧਤ ਮਸਲਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਸ੍ਰੀ ਜੀਰਖ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ 7 ਅਪਰੈਲ ਨੂੰ ਪੀਏਯੂ ਵਿਦਿਆਰਥੀ ਭਵਨ ਵਿੱਚ ਹੋਵੇਗੀ। ਇਸ ਚੋਣ ਸਬੰਧੀ ਇੱਕ 5 ਮੈਂਬਰੀ ਚੋਣ ਕਮੇਟੀ ਨਿਯੁਕਤ ਕੀਤੀ ਗਈ। ਇਸ ਮੌਕੇ ਜੋ ਮੈਂਬਰ ਆਪਣੀ ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਮਸਲੇ ਲੈ ਕੇ ਆਏ ਸਨ, ਉਨ੍ਹਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਐਗਜੈਕਟਿਵ ਕਮੇਟੀ ਵੱਲੋਂ 7 ਅਪਰੈਲ ਦੀ ਚੋਣ ਸਮੇਂ ਸਾਰੇ ਮੈਂਬਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਸਵਰਨ ਸਿੰਘ ਰਾਣਾ, ਐੱਮ ਐੱਸ ਪਰਮਾਰ, ਤਜਿੰਦਰ ਮਹਿੰਦਰੂ, ਸੀ ਐੱਲ ਜਿੰਦਲ, ਬਲਵੀਰ ਸਿੰਘ, ਮਹਿਲ ਸਿੰਘ, ਰਾਮ ਚੰਦ, ਨਿਰਮਲ ਸਿੰਘ, ਮਿਸਟਰ ਪਠਾਣੀਆਂ, ਨਛੱਤਰ ਸਿੰਘ ਸਮੇਤ ਹੋਰ ਹਾਜ਼ਰ ਸਨ।