ਰੋਹਣੋਂ ਸਕੂਲ ਦੇ ਵਿਦਿਆਰਥੀ ਵਜ਼ੀਫ਼ਾ ਪ੍ਰੀਖਿਆ ’ਚੋਂ ਮੋਹਰੀ
05:22 AM Apr 04, 2025 IST
ਖੰਨਾ: ਇੱਥੋਂ ਨੇੜਲੇ ਪਿੰਡ ਰੋਹਣੋਂ ਕਲਾਂ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਨੇ ਵਜ਼ੀਫ਼ਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਸਿਰਜਿਆ। ਇਸ ਸਬੰਧੀ ਸਕੂਲ ਮੁਖੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਾਲ 2024-25 ਦੌਰਾਨ ਹੋਈ ਐਨਐਮਐਮਐਸ ਵਜ਼ੀਫ਼ਾ ਪ੍ਰੀਖਿਆ ਵਿੱਚ ਵਿਦਿਆਰਥੀ ਗੁਰਜੋਤ ਸਿੰਘ, ਸਾਹਿਤ ਅਤੇ ਹਰਸ਼ਿਵੰਦਰ ਨੇ ਹਿੱਸਾ ਲੈਂਦਿਆਂ ਚੰਗੇ ਅੰਕ ਪ੍ਰਾਪਤ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਪ੍ਰਾਪਤੀ ਪਿੱਛੇ ਸਾਇੰਸ ਅਧਿਆਪਕ ਗੁਰਪ੍ਰੀਤ ਸਿੰਘ ਦੀ ਸਖ਼ਤ ਮਿਹਨਤ ਹੈ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਇਆ। ਇਸ ਮੌਕੇ ਪ੍ਰਵੀਨ ਕੁਮਾਰ ਅਤੇ ਜਗਦੀਪ ਸਿੰਘ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ।-ਨਿੱਜੀ ਪੱਤਰ ਪ੍ਰੇਰਕ
Advertisement
Advertisement