ਜਰਗ ਮੇਲੇ ’ਤੇ ਵਿਸ਼ਾਲ ਸੂਫ਼ੀ ਮੇਲਾ ਕਰਵਾਇਆ
ਪਾਇਲ, 3 ਅਪਰੈਲ
ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਜਰਗ ਦੇ ਮੇਲੇ ’ਤੇ ਸ਼ੇਖ ਬਾਬਾ ਫ਼ਰੀਦ ਸ਼ੱਕਰਗੰਜ ਅਤੇ ਨਿੱਕੀ ਮਾਤਾ ਬਸੰਤੀ ਦੇ ਮੁੱਖ ਸੇਵਾਦਾਰ ਸੂਫ਼ੀ ਗਾਇਕ ਸ਼ਾਹ ਨਿਵਾਜ ਖਾਨ ਬਿੱਲੀ ਦੀ ਦੇਖ-ਰੇਖ ਹੇਠ ਸ਼ੇਖ ਬਾਬਾ ਫ਼ਰੀਦ ਸ਼ਕਰਗੰਜ ਦੀ ਮਜ਼ਾਰ ’ਤੇ ਕਰਵਾਇਆ ਵਿਸ਼ਾਲ ਸੂਫ਼ੀ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹੈਪੀ ਬਾਬਾ ਗੁੱਗਾ ਮਾੜੀ ਛਪਾਰ ਨੇ ਸ਼ਮੂਲੀਅਤ ਕੀਤੀ। ਮੇਲੇ ਦੌਰਾਨ ਅੰਤਰਰਾਸ਼ਟਰੀ ਲੋਕ ਗਾਇਕ ਅਸ਼ੋਕ ਹੀਰਾ, ਸੂਫ਼ੀ ਕਰਨ ਹਿਯਾਤ ਲੁਧਿਆਣਾ ਤੇ ਮਾਸਟਰ ਸਮੀਮ ਗਾਗਾ ਸਮੇਤ ਹੋਰਨਾਂ ਨਾਮੀਂ ਕਲਾਕਾਰਾਂ ਨੇ ਸੂਫ਼ੀਆਨਾ ਕਲਾਮ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੂਫ਼ੀ ਮੇਲੇ ਨੂੰ ਵੱਡਾ ਸਹਿਯੋਗ ਦੇਣ ਵਾਲੇ ਜਸਪ੍ਰੀਤ ਸਿੰਘ ਜੱਸੀ ਕੈਨੇਡਾ ਅਤੇ ਜੈ ਸਿੰਘ ਕੈਨੇਡਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਵਿੱਕੀ ਸਾਈਂ ਮਾਨਸਾ, ਪਲਕ ਮਹੰਤ ਰੌਣੀ, ਸੂਫ਼ੀ ਨੂਰਦੀਨ ਜਗਰਾਉਂ, ਸਾਈਂ ਸੇਵੇ ਸ਼ਾਹ ਸ਼ੇਖ ਦੌਲਤ, ਸਾਈਂ ਵਿਸ਼ਵ ਨਾਥ ਮੋਗਾ, ਸਵੀਨਾ ਮਹੰਤ ਮੰਡੀ ਅਹਿਮਦਗੜ੍ਹ, ਸਾਈਂ ਸੁੰਦਰ ਬੁਰਜ, ਅਮਰ ਬਾਬਾ ਜਰਨੈਲ ਸਿੰਘ ਜੈਲਾ, ਬਾਬਾ ਲੱਕੀ ਮੋਗਾ ਅਤੇ ਸਾਈਂ ਮੰਗਾ ਬਗਲੀ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਅੰਤਰਰਾਸ਼ਟਰੀ ਲੇਖਕ ਸੰਤੋਖ ਸਿੰਘ ਮੰਡੇਰ ਕੈਨੇਡਾ ਤੇ ਗੀਤਕਾਰ ਤੇ ਲੇਖਕ ਭੋਲਾ ਜਰਗ ਵਾਲਾ ਯੂਐੱਸਏ, ਚਰਨਪ੍ਰੀਤ ਸਿੰਘ ਚੰਨਾ, ਬਿਕਰਮਜੀਤ ਸਿੰਘ ਮੰਡੇਰ ਯੂਐੱਸਏ, ਗੁਰਜੰਟ ਸਿੰਘ ਜੰਟਾ ਤੰਗਰਾਲਾ ਆਸਟਰੇਲੀਆ, ਕਬੱਡੀ ਖਿਡਾਰੀ ਜਗਪਾਲ ਸਿੰਘ ਘੋਲਾ ਡੈੱਨਮਾਰਕ, ਪਰਮਿੰਦਰ ਸਿੰਘ ਧਾਲੀਵਾਲ, ਪੰਚ ਜਸਵੀਰ ਸਿੰਘ ਸੀਰਾ, ਵੀਰ ਸਾਬਰ ਖਾਨ ਦੁੱਗਰੀ, ਪੰਚ ਜਸਵੀਰ ਸਿੰਘ ਗੀਗਾ ਜਰਗ, ਗੁਰਪ੍ਰੀਤ ਸਿੰਘ ਮਾਣਕ, ਮਿੰਦੀ ਭੁਰਥਲਾ ਅਤੇ ਸੋਨੂੰ ਕਪੂਰ ਪਾਇਲ ਨੂੰ ਸਨਮਾਨਿਤ ਕੀਤਾ ਗਿਆ।