ਕਬਾੜ ਨਾਲ ਭਰਿਆ ਕੈਂਟਰ ਲਿੰਕ ਸੜਕ ’ਤੇ ਪਲਟਿਆ
11:50 AM Apr 01, 2024 IST
ਪੱਤਰ ਪ੍ਰੇਰਕ
ਬਨੂੜ, 31 ਮਾਰਚ
ਬਨੂੜ ਤੋਂ ਲਾਲੜੂ ਨੂੰ ਜਾਂਦੀ ਲਿੰਕ ਸੜਕ ਤੇ ਪਿੰਡ ਧਰਮਗੜ੍ਹ ਨੇੜੇ ਬੀਤੀ ਦੇਰ ਰਾਤ ਇਕ ਕਬਾੜ ਨਾਲ ਭਰਿਆ ਕੈਂਟਰ ਪਲਟ ਗਿਆ। ਕੈਂਟਰ ਦਾ ਅੱਧਾ ਹਿੱਸਾ ਸੜਕ ਵਾਲੇ ਪਾਸੇ ਰਹਿ ਜਾਣ ਕਾਰਨ ਇੱਥੋਂ ਲੰਘਦੇ ਰਾਹਗੀਰ ਬੀਤੀ ਰਾਤ ਤੋਂ ਹੀ ਪ੍ਰੇਸ਼ਾਨ ਹੁੰਦੇ ਰਹੇ। ਸ਼ੰਭੂ ਵਾਲੇ ਪਾਸੇ ਕਿਸਾਨੀ ਸੰਘਰਸ਼ ਕਾਰਨ ਰਾਹ ਬੰਦ ਹੋਣ ਕਾਰਨ ਲਾਲੜੂ ਰਾਹੀਂ ਦਿੱਲੀ ਜਾਣ ਵਾਲੇ ਰਾਹਗੀਰ ਇਸੇ ਸੜਕ ਤੋਂ ਲੰਘਦੇ ਆ ਰਹੇ ਹਨ। ਮੁਠਿਆੜਾਂ ਦੇ ਸਰਪੰਚ ਰਾਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਜਦੋਂ ਤੱਕ ਕੈਂਟਰ ਪਾਸੇ ਨਹੀਂ ਕੀਤਾ ਗਿਆ, ਉਦੋਂ ਤੱਕ ਵਾਹਨ ਚਾਲਕ ਬੇਹੱਦ ਪ੍ਰੇਸ਼ਾਨ ਹੁੰਦੇ ਰਹੇ ਅਤੇ ਹਾਦਸੇ ਵਾਲੀ ਥਾਂ ਜਾਮ ਵਾਲੀ ਸਥਿਤੀ ਬਣੀ ਰਹੀ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਕੈਂਟਰ ਨੂੰ ਰਸਤੇ ਵਿੱਚੋਂ ਹਟਾਉਣ ਉਪਰੰਤ ਹੀ ਆਵਜਾਈ ਆਮ ਵਾਂਗ ਹੋਈ।
Advertisement
Advertisement