ਗੰਧੋਂ ਕਲਾ ਦਾ ਜਸਜੀਤ ਲੈਫਟੀਨੈਂਟ ਬਣਿਆ
ਜਗਮੋਹਨ ਸਿੰਘ
ਰੂਪਨਗਰ, 13 ਮਾਰਚ
ਰੂਪਨਗਰ ਨੇੜਲੇ ਪਿੰਡ ਗੰਧੋਂ ਕਲਾਂ ਦੇ ਵਸਨੀਕ ਤੇ ਐਲਆਈਸੀ ਦੀ ਰੂਪਨਗਰ ਸ਼ਾਖਾ ਵਿੱਚ ਬਤੌਰ ਵਿਕਾਸ ਅਧਿਕਾਰੀ ਕੰਮ ਕਰ ਰਹੇ ਇੰਦਰਜੀਤ ਸਿੰਘ ਦਾ ਛੋਟਾ ਪੁੱਤਰ ਜਸਜੀਤ ਸਿੰਘ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਗਿਆ ਹੈ। ਜਸਜੀਤ ਸਿੰਘ ਦਾ ਵੱਡਾ ਭਰਾ ਦਮਨਦੀਪ ਸਿੰਘ ਵੀ ਭਾਰਤੀ ਫ਼ੌਜ ਵਿੱਚ ਬਤੌਰ ਮੇਜਰ ਸੇਵਾਵਾਂ ਨਿਭਾ ਰਿਹਾ ਹੈ। ਜਸਜੀਤ ਸਿੰਘ ਦੇ ਨਾਨਾ ਕਰਤਾਰ ਸਿੰਘ ਅਤੇ ਦਾਦਾ ਮਰਹੂਮ ਜੋਗਿੰਦਰ ਸਿੰਘ ਵੀ ਫ਼ੌਜ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਜਸਜੀਤ ਸਿੰਘ ਨੇ ਸਕੂਲੀ ਪੜ੍ਹਾਈ ਹੋਲੀ ਫੈਮਿਲੀ ਕਾਨਵੈਂਟ ਸਕੂਲ ਰੂਪਨਗਰ ਤੇ ਬੀਟੈੱਕ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਜਸਜੀਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ, ਮਾਤਾ ਹਰਵਿੰਦਰ ਕੌਰ, ਭੂਆ ਜਸਵਿੰਦਰ ਕੌਰ, ਭਰਾ ਮੇਜਰ ਦਮਨਦੀਪ ਸਿੰਘ, ਭਰਜਾਈ ਜਗਮਿੰਦਰ ਕੌਰ ਨੇ ਟਰੇਨਿੰਗ ਅਕੈਡਮੀ ਵਿੱਚ ਜਾ ਕੇ ਮੂੰਹ ਮਿੱਠਾ ਕਰਵਾਇਆ। ਹਲਕਾ ਵਿਧਾਇਕ ਦਿਨੇਸ਼ ਚੱਢਾ, ਪਿੰਡ ਦੀ ਸਰਪੰਚ ਹਰਪ੍ਰੀਤ ਕੌਰ, ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਅਤੇ ਨੌਜਵਾਨ ਸਭਾ ਵਲੋਂ ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਗੁੰਮਾ, ਗੁਰਮੀਤ ਸਿੰਘ ਬੀਰੂ, ਹਰਦੀਪ ਸਿੰਘ ਦੀਪਾ, ਕਰਮਜੀਤ ਸਿੰਘ ਕੰਮਾ ਅਮਰਜੀਤ ਟੋਨੀ, ਗੋਲਡੀ, ਜੱਗਾ, ਲਾਲੀ, ਮੋਨੂੰ ਅਤੇ ਮਨਿੰਦਰਜੀਤ ਸਿੰਘ, ਤ੍ਰਿਪਤਪ੍ਰੀਤ ਸਿੰਘ, ਮਨਤਾਵਿਆ ਗੋਇਲ ਨੇ ਜਸਜੀਤ ਸਿੰਘ ਦੇ ਘਰ ਪੁੱਜ ਕੇ ਮੁਬਾਰਕਾਂ ਦਿੱਤੀਆਂ।