ਦਸਤਾਵੇਜ਼ੀ ‘ਫੀਅਰਫੁੱਲ ਫਿਊਚਰ’ ਨੂੰ ਐਵਾਰਡ
05:20 AM Mar 14, 2025 IST
ਚੰਡੀਗੜ੍ਹ: ਇੱਥੋਂ ਦੇ ਜੀਜੀਡੀਐਸਡੀ ਕਾਲਜ ਸੈਕਟਰ 32 ਦੇ ਵਿਦਿਆਰਥੀਆਂ ਦੀ ਦਸਤਾਵੇਜ਼ੀ ‘ਫੀਅਰਫੁੱਲ ਫਿਊਚਰ’ ਨੂੰ ਨੌਵੇਂ ਭਾਰਤੀ ਵਿਸ਼ਵ ਫਿਲਮ ਫੈਸਟੀਵਲ-25 ਦੇ ਵਿਦਿਆਰਥੀ ਵਰਗ ਵਿੱਚ ‘ਸਰਟੀਫਿਕੇਟ ਆਫ ਐਕਸੀਲੈਂਸ’ ਐਵਾਰਡ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਵਰਗ ਲਈ ਦੁਨੀਆ ਭਰ ਵਿਚੋਂ 324 ਦਸਤਾਵੇਜ਼ੀਆਂ ਆਈਆਂ ਸਨ। ਇਸ ਤੋਂ ਪਹਿਲਾਂ ਇਸ ਦਸਤਾਵੇਜ਼ੀ ਨੂੰ 12ਵੇਂ ਦਿੱਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਵੀ ਵਿਸ਼ੇਸ਼ ਫੈਸਟੀਵਲ ਐਵਾਰਡ ਮਿਲਿਆ ਸੀ।ਇਸ ਦਸਤਾਵੇਜ਼ੀ ਨੂੰ ਵੀ ਹੈਦਰਾਬਾਦ ਵਿਚ ਅੱਠ ਮਾਰਚ ਨੂੰ ਹੋਏ ਨੌਵੇਂ ਭਾਰਤੀ ਵਿਸ਼ਵ ਫਿਲਮ ਫੈਸਟੀਵਲ ਵਿੱਚ ਸਨਮਾਨਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਜੈ ਸ਼ਰਮਾ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਮੁਖੀ ਡਾ. ਪ੍ਰਿਆ ਚੱਢਾ ਨੇ ਇਸ ਪ੍ਰਾਪਤੀ ’ਤੇ ਮਾਣ ਦੱਸਿਆ। -ਟਨਸ
Advertisement
Advertisement