For the best experience, open
https://m.punjabitribuneonline.com
on your mobile browser.
Advertisement

Punjab news ਜਥੇਦਾਰਾਂ ਨੂੰ ਬਦਲਣ ਦਾ ਫੈਸਲਾ ਸਿੱਖ ਪੰਥ ਨੂੰ ਮਨਜ਼ੂਰ ਨਹੀਂ : ਹਰਨਾਮ ਸਿੰਘ ਖਾਲਸਾ

08:59 AM Mar 14, 2025 IST
punjab news  ਜਥੇਦਾਰਾਂ ਨੂੰ ਬਦਲਣ ਦਾ ਫੈਸਲਾ ਸਿੱਖ ਪੰਥ ਨੂੰ ਮਨਜ਼ੂਰ ਨਹੀਂ   ਹਰਨਾਮ ਸਿੰਘ ਖਾਲਸਾ
Advertisement

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 14 ਮਾਰਚ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਅੱਜ ਪੰਥਕ ਇਕੱਠ ਕੀਤਾ ਜਾਵੇਗਾ, ਜਿਸ ਵਿਚ ਮੌਜੂਦਾ ਸਮੇਂ ਦੇ ਪੰਥਕ ਹਾਲਾਤ ਨੂੰ ਵਿਚਾਰਿਆ ਜਾਵੇਗਾ।

Advertisement

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਮਣੇ ਪੰਜ ਪਿਆਰਾ ਪਾਰਕ ਵਿੱਚ ਹੋਣ ਵਾਲੀ ਇਕੱਤਰਤਾ ਵਿਚ ਦਮਦਮੀ ਟਕਸਾਲ ਸਮੇਤ ਵੱਖ-ਵੱਖ ਪੰਥਕ ਵਿਦਵਾਨ ਸਿੱਖ ਸੰਪਰਦਾਵਾਂ ਦੇ ਮੁਖੀ ਸਮੁੱਚਾ ਸੰਤ ਸਮਾਜ ਅਤੇ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਾਣੇ ਜਥੇਦਾਰਾਂ ਨੂੰ ਹਟਾਉਣ ਅਤੇ ਗਿਆਨੀ ਕੁਲਦੀਪ ਸਿੰਘ ਗੜ ਗੱਜ ਦੀ ਜਥੇਦਾਰ ਵਜੋਂ ਨਿਯੁਕਤੀ ਸਬੰਧੀ ਲਏ ਗਏ ਫੈਸਲੇ ਦਾ ਇਕਸੁਰ ਵਿਚ ਵਿਰੋਧ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਬਤੌਰ ਜਥੇਦਾਰ ਨਾ ਕਬੂਲਣ ਦਾ ਫੈਸਲਾ ਲੈ ਸਕਦੀਆਂ ਹਨ।

Advertisement

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਪੰਜਾਬੀ ਟ੍ਰਿਬਿਊਨ ਕੋਲ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਮੰਨਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜੋ ਫੈਸਲਾ ਲਿਆ ਹੈ ਉਹ ਪੰਥ ਲਈ ਨਾ ਕਾਬਿਲੇ ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਸਿੱਖ ਮਰਿਆਦਾ ਨੂੰ ਡੂੰਘੀ ਸੱਟ ਵੱਜੀ ਹੈ, ਉਥੇ ਹੀ ਸਮੁੱਚੇ ਵਿਸ਼ਵ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਇਹੀ ਕਾਰਨ ਹੈ ਕਿਸੇ ਵੀ ਸਿੱਖ ਸੰਪਰਦਾ ਵੱਲੋਂ ਅਤੇ ਸੰਤ ਸਮਾਜ ਦੇ ਕਿਸੇ ਵੀ ਆਗੂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਚੋਰਮੋਰੀ ਰਾਹੀਂ ਥਾਪੇ ਗਏ ਜਥੇਦਾਰ ਨੂੰ ਨਾ ਹੀ ਪ੍ਰਵਾਨ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਹੱਕ ਵਿੱਚ ਕੋਈ ਬਿਆਨ ਜਾਰੀ ਕੀਤਾ ਗਿਆ ਹੈ।

Advertisement
Author Image

Advertisement