ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਕਰਨਗੇ ਮੱਧਕਾਲੀ ਚੋਣਾਂ ਦਾ ਐਲਾਨ!

10:39 AM Mar 23, 2025 IST
featuredImage featuredImage
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ।

ਟੋਰਾਂਟੋ, 23 ਮਾਰਚ
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ Mark Carney ਐਤਵਾਰ ਨੂੰ ਦੇਸ਼ ਵਿਚ ਮੱਧਕਾਲੀ ਚੋਣਾਂ ਦਾ ਐਲਾਨ ਕਰ ਸਕਦੇ ਹਨ, ਜਿਸ ਲਈ ਵੋਟਾਂ 28 ਅਪਰੈਲ ਨੂੰ ਪੈਣਗੀਆਂ।

Advertisement

ਲਿਬਰਲ ਪਾਰਟੀ ਵੱਲੋਂ ਕੀਤੇ ਐਲਾਨ ਮੁਤਾਬਕ ਕਾਰਨੀ ਪਹਿਲੀ ਵਾਰ ਸੰਸਦ ਮੈਂਬਰ ਬਣਨ ਲਈ ਓਟਵਾ ਖੇਤਰ ਦੇ ਨੇਪੀਅਰ ਜ਼ਿਲ੍ਹੇ ਤੋਂ ਚੋਣ ਲੜਨਗੇ।

ਇਹ ਚੋਣਾਂ ਅਜਿਹੇ ਮੌਕੇ ਹੋ ਰਹੀਆਂ ਹਨ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਕ ਜੰਗ ਤੇ ਰਲੇਵੇਂ ਦੀ ਪੇਸ਼ਕਸ਼ ਨਾਲ ਦੇਸ਼ ਦੀ ਪ੍ਰਭੁੂਸੱਤਾ ਨੂੰ ਖ਼ਤਰੇ ਜਿਹੀਆਂ ਚੁਣੌਤੀਆਂ ਦਰਪੇਸ਼ ਹਨ।

Advertisement

ਪਾਰਟੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਓਟਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਆਪਣੇੇ ਪਰਿਵਾਰ ਦੀ ਪਰਵਰਿਸ਼ ਕੀਤੀ ਤੇ ਆਪਣੇ ਕਰੀਅਰ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ।

ਕਾਰਨੀ ਕੈਨੇਡਾ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਵਜੋਂ ਸੇਵਾਵਾਂ ਦੇ ਚੁੱਕੇ ਹਨ। ‘ਹਾਊਸ ਆਫ਼ ਕਾਮਨਜ਼’ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ।

ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਕਾਰਨੀ (59) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ। ਟਰੂਡੋ ਨੇ ਜਨਵਰੀ ਵਿਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਪੀਟੀਆਈ

Advertisement
Tags :
canadaMark Carney