ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕੈਂਪ
08:42 AM Mar 22, 2025 IST
ਫਗਵਾੜਾ:
Advertisement
ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2024-25 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31 ਮਾਰਚ ਨਿਰਧਾਰਿਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਫਗਵਾੜਾ ਵਾਸੀਆਂ ਦੀ ਸਹੂਲਤ ਲਈ ਦਫ਼ਤਰ ਨਗਰ ਨਿਗਮ ਫਗਵਾੜਾ ਵਿਖੇ ਪ੍ਰਾਪਰਟੀ/ਹਾਊਸ ਟੈਕਸ ਕੁਲੈਕਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਫਗਵਾੜਾ ਵਿਚ 31 ਮਾਰਚ ਤੱਕ ਰੋਜ਼ਾਨਾ (ਸ਼ਨਿਚਰਵਾਰ ਤੇ ਐਤਵਾਰ ਸਮੇਤ) ਪ੍ਰਾਪਰਟੀ/ਹਾਊਸ ਟੈਕਸ ਸ਼ਾਖਾ ਦਾ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ। ਡਾ. ਗੁਪਤਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੱਕ ਜ਼ਰੂਰ ਜਮ੍ਹਾ ਕਰਵਾਉਣ। -ਪੱਤਰ ਪ੍ਰੇਰਕ
Advertisement
Advertisement