ਸਕੂਲ ’ਚ ਗ੍ਰੈਜੂਏਸ਼ਨ ਡੇਅ ਮਨਾਇਆ
06:56 AM Mar 25, 2025 IST
ਦਸੂਹਾ: ਇੱਥੇ ਸੁਸ਼ੀਲਾਵਤੀ ਜਗਦੀਸ਼ ਚੰਦਰ ਡੀਏਵੀ ਪਬਲਿਕ ਸਕੂਲ ਦਸੂਹਾ ਵਿੱਚ ਪ੍ਰਿੰਸੀਪਲ ਰਸ਼ਮੀ ਮੈਂਗੀ ਦੀ ਅਗਵਾਈ ਹੇਠ ਗ੍ਰੈਜੂਏਸ਼ਨ ਡੇਅ ਮਨਾਉਣ ਸਬੰਧੀ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਨਰਸਰੀ, ਐੱਲਕੇਜੀ ਅਤੇ ਯੂਕੇਜੀ ਜਮਾਤ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ। ਬੱਚਿਆ ਨੇ ਡਾਂਸ ਤੇ ਹੋਰ ਗਤੀਵਿਧੀਆਂ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਮੈਡਮ ਮੈਂਗੀ ਨੇ ਗ੍ਰੈਜੂਏਸ਼ਨ ਕੋਟ ਪਹਿਨੇ ਬੱਚਿਆਂ ਨੂੰ ਇਨਾਮ ਅਤੇ ਰਿਪੋਰਟ ਕਾਰਡ ਭੇਟ ਕੀਤੇ। ਇਸ ਮੌਕੇ ਸਥਾਪਿਤ ਸੈਲਫੀ ਪੁਆਇੰਟ ਖਿੱਚ ਦਾ ਕੇਂਦਰ ਬਣਿਆ ਜਿੱਥੇ ਬੱਚਿਆਂ ਨੇ ਆਪਣੇ ਅਧਿਆਪਕਾਂ ਤੇ ਮਾਪਿਆਂ ਨਾਲ ਯਾਦਗਾਰੀ ਫੋਟੋਆਂ ਖਿਚਵਾਈਆਂ। -ਪੱਤਰ ਪ੍ਰੇਰਕ
Advertisement
Advertisement
Advertisement