ਬੱਸ ਨੇ ਮਾਰੀ ਆਟੋ ਰਿਕਸ਼ਾ ਨੂੰ ਟੱਕਰ; ਆਟੋ ਸਵਾਰ ਨੌਂ ਸਾਧੂ ਜ਼ਖ਼ਮੀ
06:45 AM Mar 21, 2025 IST
ਪੱਤਰ ਪ੍ਰੇਰਕ
ਪਠਾਨਕੋਟ, 20 ਮਾਰਚ
ਪਠਾਨਕੋਟ-ਅੰਮ੍ਰਿਤਸਰ ਸੜਕ ’ਤੇ ਅੱਜ ਆਟੋ ਰਿਕਸ਼ਾ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਰਿਕਸ਼ਾ ਵਿੱਚ ਸਵਾਰ 9 ਸਾਧੂ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਨੌਂ ਸਾਧੂ ਪ੍ਰਯਾਗਰਾਜ ਤੋਂ ਪਠਾਨਕੋਟ ਪਹੁੰਚੇ ਸਨ। ਉਨ੍ਹਾਂ ਮਲਿਕਪੁਰ ਤੋਂ ਆਟੋ ਰਿਕਸ਼ਾ ਕਿਰਾਏ ’ਤੇ ਲਿਆ ਸੀ। ਆਟੋ ਰਿਕਸ਼ਾ ਚਾਲਕ ਜਗਦੀਸ਼ ਰਾਜ ਦੇ ਅਨੁਸਾਰ ਜਦੋਂ ਉਹ ਸਰਨਾ ਨੇੜੇ ਪਹੁੰਚਿਆ ਤਾਂ ਰੋਡਵੇਜ਼ ਬੱਸ ਨੇ ਉਸ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਾਰੇ ਸਾਧੂ ਜ਼ਖ਼ਮੀ ਹੋ ਗਏ। ਹਾਦਸਾ ਵਾਪਰਦੇ ਸਾਰ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਆਟੋ ਰਿਕਸ਼ਾ ਤੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਮੌਜੂਦ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
Advertisement
Advertisement