ਟਰੱਕ ਚੋਰੀ ਕਰਨ ਦੇ ਦੋਸ਼ ਹੇਠ ਡਰਾਈਵਰ ’ਤੇ ਕੇਸ
08:36 AM Mar 22, 2025 IST
ਤਰਨ ਤਾਰਨ:
Advertisement
ਇਲਾਕੇ ਦੇ ਪਿੰਡ ਮਾਨੋਚਾਹਲ ਕਲਾਂ ਦੇ ਵਾਸੀ ਜਸਬੀਰ ਸਿੰਘ ਦਾ ਟਰੱਕ ਉਸ ਦਾ ਆਪਣਾ ਹੀ ਡਰਾਈਵਰ ਚੋਰੀ ਕਰ ਕੇ ਲੈ ਗਿਆ| ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਡਰਾਈਵਰ ਜਗਮੇਰ ਸਿੰਘ ਅਤੇ ਉਸ ਦੇ ਸਾਥੀ ਸੋਨੂੰ ਵਾਸੀ ਚੂਸਲੇਵੜ੍ਹ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ| ਜਸਬੀਰ ਸਿੰਘ ਨੇ ਜਗਮੇਰ ਸਿੰਘ ਨੂੰ ਕਰੀਬ 10 ਦਿਨ ਪਹਿਲਾਂ ਹੀ ਡਰਾਇਵਰ ਰੱਖਿਆ ਸੀ ਅਤੇ ਉਹ ਟਰੱਕ ’ਤੇ ਗੰਨਾ ਲੈ ਕੇ ਕੋਟ ਬੁੱਢਾ ਪਿੰਡ ਤੋਂ ਰਾਣਾ ਸ਼ੂਗਰ ਮਿਲ ਬੁੱਟਰ ਉਤਾਰ ਕੇ ਟਰੱਕ ਆਪਣੇ ਘਰ ਚੁਸਲੇਵੜ੍ਹ ਲੈ ਗਿਆ| ਜਗਮੇਰ ਸਿੰਘ ਨੇ ਆਪਣੇ ਮਾਲਕ ਜਸਬੀਰ ਸਿੰਘ ਨੂੰ ਟਰੱਕ ਉਸ ਦੇ ਘਰ ਦੇ ਬਾਹਰ ਤੋਂ ਕਿਸੇ ਵਲੋਂ ਚੋਰੀ ਕਰਕੇ ਲੈ ਜਾਣ ਦੀ ਕਹਾਣੀ ਸੁਣਾ ਦਿੱਤੀ|
Advertisement
Advertisement