ਅਧਿਆਪਕਾਂ ਵੱਲੋਂ ਖਜ਼ਾਨਾ ਦਫਤਰ ਦਾ ਘਿਰਾਓ
06:21 AM Mar 25, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 24 ਮਾਰਚ
ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਅੱਜ ਤੱਕ ਨਾ ਦਿੱਤੇ ਜਾਣ ਦੇ ਰੋਸ ਵਜੋਂ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਮਾਸਟਰ ਕਾਡਰ ਯੂਨੀਅਨ ਦੇ ਝੰਡੇ ਹੇਠ ਅੱਜ ਇੱਥੇ ਵਿਖਾਵਾ ਕਰ ਕੇ ਜ਼ਿਲ੍ਹਾ ਖਜਾਨਾ ਦਫਤਰ ਦਾ ਘਿਰਾਓ ਕੀਤਾ| ਵਿਖਾਵਾਕਾਰੀਆਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਮਨਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਲਾਲਪੁਰ, ਪਰਮਿੰਦਰ ਸਿੰਘ, ਪ੍ਰਸ਼ੋਤਮ ਸਿੰਘ ਕੱਦ ਗਿੱਲ, ਰਣਜੀਤ ਸਿੰਘ ਲੌਹੁਕਾ, ਜਗਰੂਪ ਕੌਰ, ਪਰਮਜੀਤ ਕੌਰ, ਸਤਨਾਮ ਕੌਰ, ਏਕਤਾ ਸਪਰਾ ਤੇ ਰਜਵੰਤ ਕੌਰ ਨੇ ਸੰਬੋਧਨ ਕੀਤਾ| ਬੁਲਾਰਿਆਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਸਰਕਾਰੀ ਮੁਲਾਜਮਾਂ ਨੂੰ ਬਿਨਾਂ ਤਨਖਾਹਾਂ ਦੇ ਕੰਮ ਕਰਨਾ ਪੈ ਰਿਹਾ ਹੈ| ਵਿਖਾਵਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਦਾ ਭੁਗਤਾਨ ਛੇਤੀ ਕੀਤੇ ਜਾਣ ਦੀ ਮੰਗ ਕੀਤੀ|
Advertisement
Advertisement