ਬਿੱਲ ਦਾ ਮਕਸਦ ਧਰੁਵੀਕਰਨ: ਅਖਿਲੇਸ਼ ਯਾਦਵ
06:14 AM Apr 03, 2025 IST
ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਵਕਫ ਸੋਧ ਬਿੱਲ ਦਾ ਮਕਸਦ ਧਰੁਵੀਕਰਨ ਕਰਨਾ ਹੈ ਅਤੇ ਇਸ ਨਾਲ ਦੁਨੀਆ ’ਚ ਗਲਤ ਸੁਨੇਹਾ ਜਾਵੇਗਾ ਤੇ ਭਾਰਤ ਦੇ ਧਰਮ-ਨਿਰਪੇਖ ਅਕਸ ਨੂੰ ਢਾਹ ਲੱਗੇਗੀ। ਹੇਠਲੇ ਸਦਨ ’ਚ ਬਿੱਲ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਯਾਦਵ ਨੇ ਦੋਸ਼ ਲਾਇਆ ਕਿ ਇਹ ਬਿੱਲ ਭਾਜਪਾ ਨੇ ਘਟਦੇ ਵੋਟ ਬੈਂਕ ਨੂੰ ਸੰਭਾਲਣ ਲਈ ਲਿਆਂਦਾ ਹੈ ਅਤੇ ਭਾਜਪਾ ਲਈ ਇਹ ‘ਵਾਟਰਲੂ’ ਸਾਬਤ ਹੋਵੇਗਾ ਕਿਉਂਕਿ ਕੁਝ ਮੈਂਬਰ ਭਾਵੇਂ ਬਿੱਲ ਦੀ ਹਮਾਇਤ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਅੰਦਰ ਹੀ ਅੰਦਰ ਉਹ ਇਸ ਤੋਂ ਖੁਸ਼ ਨਹੀਂ ਹਨ। ਅਖਿਲੇਸ਼ ਨੇ ਭਾਜਪਾ ’ਤੇ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ਅਜੇ ਤੱਕ ਆਪਣਾ ਪ੍ਰਧਾਨ ਨਹੀਂ ਚੁਣ ਸਕੀ। ਇਸ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਫ਼ੈਸਲਾ ਲੈਣ ’ਚ ਦੇਰੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਪਰਿਵਾਰਵਾਦੀ ਨਹੀਂ ਹੈ। -ਪੀਟੀਆਈ
Advertisement
Advertisement