ਦੁਬਈ ਦਾ ਸ਼ਹਿਜ਼ਾਦਾ ਅੱਜ ਆਏਗਾ ਭਾਰਤ
04:15 AM Apr 08, 2025 IST
ਨਵੀਂ ਦਿੱਲੀ: ਦੁਬਈ ਦੇ ਸ਼ਹਿਜ਼ਾਦੇ ਸ਼ੇਖ ਹਮਦਾਨ ਬਿਨ ਮੁਹੰਮਦ ਅਲ ਮਕਤੂਮ 8 ਤੇ 9 ਅਪਰੈਲ ਨੂੰ ਭਾਰਤ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਨਗੇ ਅਤੇ ਇੱਕ ਵਪਾਰ ਗੋਲਮੇਜ਼ ਸੰਮੇਲਨ ’ਚ ਹਿੱਸਾ ਲੈਣਗੇ। -ਪੀਟੀਆਈ
Advertisement
Advertisement