WhatsApp Down: ਭਾਰਤ ’ਚ ਵਟਸਐਪ ਡਾਊਨ; ਸੰਦੇਸ਼ ਭੇਜਣ ਵਿੱਚ ਆਈ ਸਮੱਸਿਆ
08:48 PM Apr 12, 2025 IST
ਨਵੀਂ ਦਿੱਲੀ, 12 ਅਪਰੈਲ
ਮੈਟਾ-ਮਲਕੀਅਤ ਵਾਲੀ ਮੈਸੇਜਿੰਗ ਐਪ ਵਟਸ ਐਪ ਦੀ ਅੱਜ ਸ਼ਾਮ ਵੇਲੇ ਭਾਰਤ ਵਿੱਚ ਸਮੱਸਿਆ ਆਈ। ਇਸ ਕਾਰਨ ਵੱਡੀ ਗਿਣਤੀ ਖਾਤਾਧਾਰਕ ਆਪਣੇ ਸੰਦੇਸ਼ ਅੱਗੇ ਨਾ ਭੇਜ ਸਕੇ। ਇਸ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵੀ ਕਈ ਜਣਿਆਂ ਨੇ ਸਮੱਸਿਆ ਸਾਂਝੀ ਕੀਤੀ ਹੈ। ਇੱਕ ਉਪਭੋਗਤਾ ਨੇ X ’ਤੇ ਇੱਕ ਪੋਸਟ ਵਿੱਚ ਲਿਖਿਆ ਕਿ ਉਹ ਆਪਣੇ ਸੰਦੇਸ਼ ਅੱਗੇ ਨਾ ਭੇਜ ਸਕੇ। ਇਕ ਨੇ ਪੁੱਛਿਆ ਕਿ ਕੀ ਐਪ ਬੰਦ ਹੈ? ਸਾਨੂੰ ਸੁਨੇਹੇ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਲੋਕਾਂ ਨੂੰ ਯੂਪੀਆਈ ਪੇਮੈਂਟਸ ਕਰਨ ਵਿੱਚ ਦਿੱਕਤ ਆਈ ਸੀ ਤੇ ਇਹ ਸਮੱਸਿਆ ਤਿੰਨ ਘੰਟੇ ਬਰਕਰਾਰ ਰਹੀ ਸੀ ਤੇ ਹੁਣ ਵਟਸ ਐਪ ਦੀ ਸਮੱਸਿਆ ਆਣ ਖੜ੍ਹੀ ਹੈ।
Advertisement
Advertisement