ਝਾਰਖੰਡ: ਆਈਈਡੀ ਧਮਾਕੇ ’ਚ ਇਕ ਜਵਾਨ ਸ਼ਹੀਦ, ਇੱਕ ਜ਼ਖ਼ਮੀ
08:59 PM Apr 12, 2025 IST
Advertisement
ਚਾਇਬਾਸਾ (ਝਾਰਖੰਡ), 12 ਅਪਰੈਲ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ’ਚ ਅੱਜ ਆਈਈਡੀ ਧਮਾਕੇ ਵਿੱਚ ਝਾਰਖੰਡ ਜੈਗੁਆਰ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਸੀਆਰਪੀਐੱਫ ਦਾ ਜਵਾਨ ਜ਼ਖਮੀ ਹੋ ਗਿਆ। ਪੁਲੀਸ ਅਫਸਰ ਨੇ ਦੱਸਿਆ ਕਿ ਇਹ ਘਟਨਾ ਜਰਾਈਕੇਲਾ ਥਾਣੇ ਅਧੀਨ ਪੈਂਦੇ ਰਾਧਾਪੋਰਾ ਇਲਾਕੇ ’ਚ ਵਾਪਰੀ। ਡੀਆਈਜੀ ਮਨੋਜ ਰਤਨ ਚੋਠੇ ਨੇ ਦੱਸਿਆ, ‘ਇਸ ਘਟਨਾ ’ਚ ਕੋਬਰਾ 203 ਬਟਾਲੀਅਨ ਅਤੇ ਝਾਰਖੰਡ ਜੈਗੁਆਰ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਿਹਤਰ ਇਲਾਜ ਲਈ ਹਵਾਈ ਮਾਰਗ ਰਾਹੀਂ ਰਾਂਚੀ ਭੇਜਿਆ ਗਿਆ ਜਿੱਥੇ ਇਲਾਜ ਦੌਰਾਨ ਝਾਰਖੰਡ ਜੈਗੁਆਰ ਦੇ ਜਵਾਨ ਦੀ ਮੌਤ ਹੋ ਗਈ।’ ਜਵਾਨਾਂ ਦੀ ਪਛਾਣ ਕੋਬਰਾ ਬਟਾਲੀਅਨ ਦੇ ਵਿਸ਼ਨੂੰ ਸੈਣੀ ਅਤੇ ਝਾਰਖੰਡ ਜੈਗੁਆਰ ਦੇ ਸੁਨੀਲ ਧਨ ਵਜੋਂ ਹੋਈ ਹੈ। ਚੋਠੇ ਨੇ ਕਿਹਾ ਕਿ ਖੇਤਰ ’ਚ ਮਾਓਵਾਦੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ ਅਤੇ ਸੁਰੱਖਿਆ ਬਲਾਂ ਨੇ ਮੁਹਿੰਮ ਦੌਰਾਨ ਕਈ ਆਈਈਡੀ ਨਕਾਰਾ ਕੀਤੀਆਂ ਹਨ। -ਪੀਟੀਆਈ
Advertisement
Advertisement