ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਇਡਨ ਵੱਲੋਂ ਵੀਅਤਨਾਮ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ

08:22 AM Sep 12, 2023 IST
featuredImage featuredImage

ਹਨੋਈ, 11 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਅਤਨਾਮ ਦੀ ਆਪਣੀ ਪਹਿਲੀ ਯਾਤਰਾ ਦੇ ਆਖਰੀ ਦਿਨ ਅੱਜ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਕਾਰੋਬਾਰੀ ਸਬੰਧਾਂ ਤੇ ਭਾਈਵਾਲੀਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਆਪਣੇ ਮਰਹੂਮ ਮਿੱਤਰ ਤੇ ਸਹਿਕਰਮੀ ਸੈਨੇਟਰ ਜੌਹਨ ਮੈੱਕੇਨ ਦੇ ਸਮਾਰਕ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਇਡਨ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿਨ੍ਹ ਨਾਲ ਮੁਲਾਕਾਤ ਕੀਤੀ ਜੋ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਅਮਰੀਕੀ ਤੇ ਵੀਅਤਨਾਮ ਦੇ ਉਦਯੋਗਪਤੀਆਂ ਦੀ ਮੀਟਿੰਗ ’ਚ ਵੀ ਹਾਜ਼ਰ ਰਹੇ। ਬਾਇਡਨ ਨੇ ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੁਓਂਗ ਨਾਲ ਵੀ ਮੁਲਾਕਾਤ ਕੀਤੀ। ਥੁਓਂਗ ਨੇ ਬਾਇਡਨ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਬਾਇਡਨ ਨੇ ਵੀਅਤਨਾਮ ਦੀ ਸੈਮੀ ਕੰਡਕਟਰ ਇੰਡਸਟਰੀ ਨੂੰ ਮਜ਼ਬੂਤ ਕਰਨ ਅਤੇ ਮੁਕਤ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਨ੍ਹਾਂ ਵੱਖ ਵੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ, ‘ਮੇਰਾ ਅੱਜ ਦਾ ਸੁਨੇਹਾ ਬਿਲਕੁਲ ਸੌਖਾ ਹੈ। ਇਸੇ ਤਰ੍ਹਾਂ ਕੰਮ ਕਰਦੇ ਰਹੋ। ਸਾਨੂੰ ਆਪਣਾ ਸਹਿਯੋਗ ਵਿਕਸਿਤ ਕਰਨ ਤੇ ਅੱਗੇ ਵਧਾਉਣ ਦੀ ਲੋੜ ਹੈ। ਸਾਨੂੰ ਨਵੀਆਂ ਭਾਈਵਾਲੀਆਂ ਬਣਾਉਣ ਦੀ ਲੋੜ ਹੈ।’ -ਏਪੀ

Advertisement

ਵੀਅਤਨਾਮ ਦੌਰਾ ਚੀਨ ਨਾਲ ‘ਠੰਢੀ ਜੰਗ’ ਸ਼ੁਰੂ ਕਰਨ ਬਾਰੇ ਨਹੀ: ਬਾਇਡਨ

ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਦਿਨ ਕਿਹਾ ਕਿ ਹਨੋਈ ਨਾਲ ਸਬੰਧ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਵੀਅਤਨਾਮ ਯਾਤਰਾ ਚੀਨ ਨਾਲ ‘ਠੰਢੀ ਜੰਗ’ ਸ਼ੁਰੂ ਕਰਨ ਦੀ ਕੋਸ਼ਿਸ਼ ਬਾਰੇ ਨਹੀਂ ਬਲਕਿ ਇੱਕ ਸਮੇਂ ਅੰਦਰ ਪੂਰੇ ਏਸ਼ੀਆ ’ਚ ਅਮਰੀਕੀ ਸਬੰਧਾਂ ਦਾ ਨਿਰਮਾਣ ਕਰਕੇ ਆਲਮੀ ਸਥਿਰਤਾ ਪ੍ਰਦਾਨ ਕਰਨ ਦੀ ਵੱਡੀ ਕੋਸ਼ਿਸ਼ ਦਾ ਹਿੱਸਾ ਸੀ। ਜੀ-20 ਸੰਮੇਲਨ ਮਗਰੋਂ ਵੀਅਤਨਾਮ ਪੁੱਜੇ ਬਾਇਡਨ ਨੇ ਕਿਹਾ, ‘ਇਹ ਚੀਨ ਨੂੰ ਕੰਟਰੋਲ ਕਰਨ ਬਾਰੇ ਨਹੀਂ ਹੈ।’

Advertisement
Advertisement