ਬੈਡਮਿੰਟਨ ਖਿਡਾਰੀ ਸੁਮੀਤ ਰੈੱਡੀ ਵੱਲੋਂ ਸੰਨਿਆਸ ਦਾ ਐਲਾਨ
05:48 AM Mar 25, 2025 IST
ਨਵੀਂ ਦਿੱਲੀ, 24 ਮਾਰਚ
ਭਾਰਤ ਦੇ ਬੈਡਮਿੰਟਨ ਡਬਲਜ਼ ਮਾਹਿਰ ਅਤੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਟੀਮ ਦੇ ਮੈਂਬਰ ਬੀ ਸੁਮੀਤ ਰੈੱਡੀ ਨੇ ਕੋਚਿੰਗ ’ਤੇ ਪੂਰਾ ਧਿਆਨ ਕੇਂਦਰਿਤ ਕਰਨ ਲਈ ਸਰਗਰਮ ਬੈਡਮਿੰਟਨ ਖਿਡਾਰੀ ਵਜੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੈਦਰਾਬਾਦ ਦੇ 33 ਸਾਲਾ ਖਿਡਾਰੀ ਨੇ ਪੁਰਸ਼ ਡਬਲਜ਼ ਵਿੱਚ ਮਨੂ ਅਤਰੀ ਨਾਲ ਜੋੜੀ ਬਣਾਈ ਅਤੇ ਆਪਣੀ ਪਤਨੀ ਐੱਨ ਸਿੱਕੀ ਰੈੱਡੀ ਸਮੇਤ ਕਈ ਖਿਡਾਰੀਆਂ ਨਾਲ ਮਿਕਸਡ ਡਬਲਜ਼ ਵੀ ਖੇਡਿਆ। ਉਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਸੰਨਿਆਸ ਦਾ ਐਲਾਨ ਕੀਤਾ। ਸੁਮੀਤ ਨੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, ‘ਮੈਂ ਖੇਡ ਤੋਂ ਸੰਨਿਆਸ ਲੈ ਰਿਹਾ ਹਾਂ ਅਤੇ ਮੈਨੂੰ ਇਸ ’ਤੇ ਮਾਣ ਹੈ। ਉਤਸ਼ਾਹ ਨਾਲ ਅਗਲੇ ਅਧਿਆਇ ਨੂੰ ਅਪਣਾ ਰਿਹਾ ਹਾਂ। -ਪੀਟੀਆਈ
Advertisement
Advertisement