ਮਹਿਲਾ ਟੀ-20 ਦਰਜਾਬੰਦੀ: ਮੰਧਾਨਾ ਤੀਜੇ ਸਥਾਨ ਉੱਤੇ ਬਰਕਰਾਰ
04:47 AM Mar 26, 2025 IST
ਦੁਬਈ, 25 ਮਾਰਚ
ਭਾਰਤ ਦੀ ਉਪ ਕਪਤਾਨ ਤੇ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਅੱਜ ਇੱਥੇ ਜਾਰੀ ਤਾਜ਼ਾ ਆਈਸੀਸੀ ਮਹਿਲਾ ਟੀ-20 ਦਰਜਾਬੰਦੀ ਵਿੱਚ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੀਪਤੀ ਸ਼ਰਮਾ ਵੀ ਤੀਜੇ ਸਥਾਨ ’ਤੇ ਹੈ। ਮੰਧਾਨਾ ਤੋਂ ਇਲਾਵਾ ਕੋਈ ਹੋਰ ਭਾਰਤੀ ਬੱਲੇਬਾਜ਼ ਸਿਖਰਲੇ 10 ਵਿੱਚ ਸ਼ਾਮਲ ਨਹੀਂ ਹੈ। ਕਪਤਾਨ ਹਰਮਨਪ੍ਰੀਤ ਕੌਰ ਸੂਚੀ ’ਚ 11ਵੇਂ ਸਥਾਨ ’ਤੇ ਹੈ। ਆਸਟਰੇਲੀਆ ਦੀ ਬੈੱਥ ਮੂਨੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖ਼ਰ ’ਤੇ ਹੈ, ਉਸ ਤੋਂ ਬਾਅਦ ਉਸ ਦੀ ਸਾਥਣ ਟਾਹਲੀਆ ਮੈਕਗ੍ਰਾਥ ਦਾ ਨੰਬਰ ਆਉਂਦਾ ਹੈ। ਮੂਨੀ ਨੇ ਨਿਊਜ਼ੀਲੈਂਡ ਖ਼ਿਲਾਫ਼ ਨਾਬਾਦ 75 ਅਤੇ 70 ਦੌੜਾਂ ਬਣਾ ਕੇ ਸਿਖ਼ਰ ’ਤੇ ਆਪਣੀ ਪਕੜ ਮਜ਼ਬੂਤ ਕੀਤੀ। ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਮੈਚ ਵਿੱਚ 32 ਦੌੜਾਂ ਬਣਾਉਣ ਵਾਲੀ ਫੋਬੋ ਲਿਚਫੀਲਡ ਤਿੰਨ ਸਥਾਨ ਉੱਪਰ 22ਵੇਂ ਸਥਾਨ ’ਤੇ ਪਹੁੰਚ ਗਈ ਹੈ। -ਪੀਟੀਆਈ
Advertisement
Advertisement