ਕੁਸ਼ਤੀ: ਰੀਤਿਕਾ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ’ਚ
04:21 AM Mar 28, 2025 IST
ਅਮਾਨ (ਜੌਰਡਨ), 27 ਮਾਰਚ
Advertisement
ਭਾਰਤੀ ਓਲੰਪੀਅਨ ਪਹਿਲਵਾਨ ਰੀਤਿਕਾ ਹੁੱਡਾ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਦੇ 76 ਕਿਲੋ ਭਾਰ ਵਰਗ ’ਚ ਦਬਦਬਾ ਬਣਾਉਂਦਿਆਂ ਬਿਨਾਂ ਕੋਈ ਅੰਕ ਗੁਆਏ ਫਾਈਨਲ ’ਚ ਜਗ੍ਹਾ ਬਣਾਈ। ਰੀਤਿਕਾ ਤੋਂ ਇਲਾਵਾ ਤਿੰਨ ਹੋਰ ਭਾਰਤੀ ਮਹਿਲਾ ਪਹਿਲਵਾਨ ਨਿਸ਼ੂ (55 ਕਿਲੋ), ਮਾਨਸੀ ਲਾਥੇਰ (68 ਕਿਲੋ) ਤੇ ਮੁਸਕਾਨ (59 ਕਿੱਲੋ) ਵੀ ਕਾਂਸੀ ਦੇ ਤਗ਼ਮੇ ਲਈ ਦੌੜ ’ਚ ਹਨ।
ਅੰਡਰ-23 ਵਿਸ਼ਵ ਚੈਂਪੀਅਨ ਰੀਤਿਕਾ ਨੇ ਜਪਾਨ ਦੀ ਨੋਡੋਕ ਯਾਮਾਮੋਤੋ ਅਤੇ ਕੋਰੀਆ ਦੀ ਸੇਓਯਿਓਨ ਜਿਓਂਗ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਔਰਤਾਂ ਦੇ 55 ਕਿੱਲੋ ਵਰਗ ’ਚ ਭਾਰਤ ਦੀ ਨਿਸ਼ੂ ਕਾਂਸੇ ਲਈ ਮੰਗੋਲੀਆ ਦੀ ਓਟਗੋਨਤੂਯਾ ਬਯਾਂਮੁਨਖ ਦਾ ਸਾਹਮਣਾ ਕਰੇਗੀ। ਮਾਨਸੀ ਲਾਥੇਰ ਨੂੰ ਸੈਮੀਫਾਈਨਲ ’ਚ ਚੀਨ ਦੀ ਜ਼ੈਲੂ ਲੀ ਕੋਲੋਂ ਹਾਰ ਮਿਲੀ ਤੇ ਹੁਣ ਉਸ ਦਾ ਮੁਕਾਬਲਾ ਕਜ਼ਾਖਸਤਾਨ ਦੀ ਇਰੀਨਾ ਕਾਜ਼ੀਯੂਲਿਨਾ ਨਾਲ ਹੋਵੇਗਾ। -ਪੀਟੀਆਈ
Advertisement
Advertisement