ਅਸਲੇ ਅਤੇ ਡਰੱਗ ਮਨੀ ਸਮੇਤ ਕਾਬੂ
08:37 AM Mar 21, 2025 IST
ਤਰਨ ਤਾਰਨ:
Advertisement
ਤਰਨ ਤਾਰਨ ਪੁਲੀਸ ਵੱਲੋਂ ਨਸ਼ਿਆ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਗਰੋਹ ਦੇ ਬੀਤੇ ਕੱਲ੍ਹ ਇਕ ਹੋਰ ਮੈਂਬਰ ਨੂੰ ਡਰੱਗ ਮਨੀ ਅਤੇ ਨਜਾਇਜ਼ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇਥੇ ਦੱਸਿਆ ਕਿ ਬੀਤੇ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਸਕਰ ਦੀ ਪਛਾਣ ਇਕਬਾਲ ਸਿੰਘ ਵਾਸੀ ਖੱਬੇ ਰਾਜਪੂਤਾਂ ਦੇ ਤੌਰ ਤੇ ਕੀਤੀ ਗਈ ਹੈ| ਉਸ ਤੋਂ ਪੁਲੀਸ ਨੇ 12 ਲੱਖ ਰੁਪਏ ਦੀ ਡਰੱਗ ਮਨੀ, ਇੱਕ ਮਨੀ ਕਾਊਨਟਿੰਗ ਮਸ਼ੀਨ, ਚਾਰ ਰੌਂਦਾਂ ਸਮੇਤ ਇੱਕ ਲਾਇਸੈਂਸੀ ਪਿਸਤੌਲ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। ਗਰੋਹ ਦੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੈਂਬਰ ਸਤਨਾਮ ਸਿੰਘ ਉਰਫ ਸਾਗਰ ਦੇ ਘਰੋਂ ਵੀ 10.10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ| -ਪੱਤਰ ਪ੍ਰੇਰਕ
Advertisement
Advertisement