ਮੰਡ ਵੱਲੋਂ ਜਥੇਦਾਰ ਰਘਬੀਰ ਸਿੰਘ ਨੂੰ 29 ਨੂੰ ਮੁਲਾਕਾਤ ਦਾ ਸੱਦਾ
08:14 AM Jul 26, 2023 IST
ਟ੍ਰਬਿਿਉੂਨ ਨਿਉੁਜ਼ ਸਰਵਿਸ
ਅੰਮ੍ਰਿਤਸਰ, 25 ਜੁਲਾਈ
ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਥੇਦਾਰਾਂ ਵਿੱਚ ਆਪਸੀ ਏਕਤਾ ਦੇ ਮੁੱਦੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 29 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਆਪਸੀ ਮਿਲਣੀ ਕਰਨ ਦਾ ਸੱਦਾ ਦਿੱਤਾ ਹੈ। ਇੱਥੇ ਅੱਜ ਸਿੱਖ ਆਗੂ ਜਰਨੈਲ ਸਿੰਘ ਸਖੀਰਾ ਦੇ ਗ੍ਰਹਿ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਮੁਤਵਾਜ਼ੀ ਜਥੇਦਾਰ ਭਾਈ ਮੰਡ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਸਬੰਧੀ ਮੁੜ ਸੱਦਾ ਭੇਜਿਆ ਹੈ। ਇਸ ਵਿੱਚ ਸਿੱਖਾਂ ਦੀ ਕੌਮੀ ਏਕਤਾ ਤੋਂ ਪਹਿਲਾਂ ਜਥੇਦਾਰਾਂ ਵਿੱਚ ਆਪਸੀ ਏਕਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 29 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਵਿੱਚ ਸਵੇਰੇ 11 ਵਜੇ ਉਹ ਉਨ੍ਹਾਂ ਦੀ ਉਡੀਕ ਕਰਨਗੇ ਤਾਂ ਜੋ ਆਪਸ ਵਿੱਚ ਮਿਲ ਬੈਠ ਕੇ ਕੌਮੀ ਏਕਤਾ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ।
Advertisement
Advertisement