ਅਪਰੈਲ ’ਚ ਰਿਲੀਜ਼ ਹੋਵੇਗੀ ਅਕਸ਼ੈ ਕੁਮਾਰ ਦੀ ‘ਕੇਸਰੀ-2’
ਮੁੰਬਈ:
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੀ ਰਿਲੀਜ਼ ਨੂੰ ਛੇ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਅਦਾਕਾਰ ਨੇ ਚਿਰਾਂ ਤੋਂ ਉਡੀਕੀ ਜਾ ਰਹੀ ‘ਕੇਸਰੀ-2’ ਬਾਰੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਸਾਲ 2019 ਵਿੱਚ ਆਈ ਫ਼ਿਲਮ ‘ਕੇਸਰੀ’ ਅੱਜ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਨਵੇਂ ਅਧਿਆਏ ਨਾਲ ਵਾਪਸੀ ਲਈ ਤਿਆਰ ਹੈ, ਜਿਸ ਵਿੱਚ ਵੱਖਰੀ ਕਹਾਣੀ ਦਿਖਾਈ ਜਾਵੇਗੀ। ਇਹ ਫ਼ਿਲਮ ਅਪਰੈਲ ਮਹੀਨੇ ਰਿਲੀਜ਼ ਹੋਵੇਗੀ। ‘ਕੇਸਰੀ’ ਦੀ ਰਿਲੀਜ਼ ਦੀ ਵਰ੍ਹੇਗੰਢ ਮੌਕੇ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ’ਚ ਸੂਰਬੀਰਾਂ ਦੀ ਲੜਾਈ ਦੇ ਦ੍ਰਿਸ਼ ਦਿਖਾਏ ਗਏ ਹਨ। ਅਦਾਕਾਰ ਨੇ ਪੋਸਟ ’ਚ ਲਿਖਿਆ, ‘‘ਕੇਸਰੀ ਦੇ ਛੇ ਸਾਲ ਪੂਰੇ ਹੋਣ ਦਾ ਜਸ਼ਨ। ਕੇਸਰੀ ਦੀ ਭਾਵਨਾ ਦਾ ਜਸ਼ਨ। ਬਹੁਤ ਜਲਦੀ ਸ਼ੁਰੂ ਹੋਣ ਵਾਲੇ ਨਵੇਂ ਅਧਿਆਏ ਦਾ ਜਸ਼ਨ।’’ ਇਹ ਫਿਲਮ ਅਪਰੈਲ ’ਚ ਰਿਲੀਜ਼ ਹੋਵੇਗੀ, ਜਿਸ ਨੂੰ ਪਹਿਲਾਂ ਹੋਲੀ ਦੌਰਾਨ ਰਿਲੀਜ਼ ਕਰਨ ਦੀ ਯੋਜਨਾ ਸੀ। ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਆਰ. ਮਾਧਵਨ ਤੇ ਅਨੰਨਿਆ ਪਾਂਡੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। -ਪੀਟੀਆਈ