ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਡੀਐੱਮ ਦਫ਼ਤਰ ਵਿੱਚ ਹੋਏ ਘਪਲੇ ਵਿੱਚ ‘ਆਪ’ ਆਗੂ ਗ੍ਰਿਫ਼ਤਾਰ

10:22 PM Jun 23, 2023 IST

ਪੱਤਰ ਪ੍ਰੇਰਕ

Advertisement

ਏਲਨਾਬਾਦ, 6 ਜੂਨ

ਸਥਾਨਕ ਐੱਸਡੀਐੱਮ ਦਫ਼ਤਰ ਵਿੱਚ ਹੋਏ ਕਰੋੜਾਂ ਰੁਪਏ ਦੇ ਗਬਨ ਮਾਮਲੇ ਵਿੱਚ ਨਕਲੀ ਮੋਹਰ ਤਿਆਰ ਕਰਨ ਵਾਲੇ ਹਰਪਾਲ ਸਿੰਘ ਵਾਸੀ ਵਾਰਡ ਨੰਬਰ 12 ਏਲਨਾਬਾਦ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਉਹ ਏਲਨਾਬਾਦ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਵੀ ਲੜਿਆ ਸੀ। ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਭਾਸ਼ ਵਾਸੀ ਖਾਰੀਆ ਨੇ ਪੁਲੀਸ ਰਿਮਾਂਡ ਦੌਰਾਨ ਮੰਨਿਆ ਸੀ ਕਿ ਉਸ ਨੇ ਨਕਲੀ ਮੋਹਰ ਹਰਪਾਲ ਸਿੰਘ ਤੋਂ ਤਿਆਰ ਕਰਵਾਈ ਸੀ। ਜਾਂਚ ਦੌਰਾਨ ਪੁਲੀਸ ਨੇ ਦਫ਼ਤਰ ਦੇ ਕਰਮਚਾਰੀਆਂ ਕੁਲਦੀਪ ਮੋਠਸਰਾ, ਜਤਿੰਦਰ ਕੁਮਾਰ, ਵਿਕਰਮਦੀਪ ਅਤੇ ਮੁੱਖ ਮੁਲਜ਼ਮ ਸ਼ੁਭਾਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ। ਮੁਲਜ਼ਮਾਂ ‘ਤੇ ਵਾਹਨ ਰਜਿਸਟਰੇਸ਼ਨ ਸ਼ਾਖਾ ਵਿੱਚ 2.32 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ।

Advertisement

Advertisement