ਪ੍ਰਤਾਪਗੜ੍ਹ ਕੂੜਾਘਰ ਵਿੱਚ ਕੂੜਾ ਸੁੱਟਣ ਤੋਂ ਹੰਗਾਮਾ
04:48 AM Jun 18, 2025 IST
ਪੱਤਰ ਪ੍ਰੇਰਕ
ਫਰੀਦਾਬਾਦ, 17 ਜੂਨ
ਇੱਥੋਂ ਦੇ ਦੱਖਣੀ ਹਿੱਸੇ ਵਿੱਚ ਪ੍ਰਤਾਪਗੜ੍ਹ ਪਿੰਡ ਕੋਲ ਕੂੜਾ ਘਰ ਵਿੱਚ ਅੱਜ ਨਗਰ ਨਿਗਮ ਵੱਲੋਂ ਕੂੜਾ ਸੁੱਟਣਾ ਸ਼ੁਰੂ ਕਰਨ ਦੌਰਾਨ ਸਥਾਨਕ ਲੋਕਾਂ ਨੇ ਹੰਗਾਮਾ ਕੀਤਾ ਅਤੇ ਉਨ੍ਹਾਂ ਕੂੜਾ ਇੱਥੇ ਨਾ ਸੁੱਟਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨ ਵੀ ਕੀਤਾ। ਪ੍ਰਤਾਪਗੜ੍ਹ ਵਿੱਚ ਡੰਪਿੰਗ ਯਾਰਡ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਸਮੇਂ ਬਾਅਦ ਪੁਰਸ਼ਾਂ ਅਤੇ ਔਰਤਾਂ ਨੂੰ ਛੱਡ ਦਿੱਤਾ ਗਿਆ। ਜ਼ਿਕਰ ਯੋਗ ਹੈ ਕਿ ਪ੍ਰਤਾਪਗੜ੍ਹ ਵਿੱਚ ਡੰਪਿੰਗ ਯਾਰਡ ਵਿੱਚ ਕੂੜਾ ਸੁੱਟਣ ਦੇ ਖਿਲਾਫ ਲੋਕ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਵਿਧਾਇਕ ਦੀ ਪ੍ਰਧਾਨਗੀ ਹੇਠ, ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਕੂੜਾ ਨਾ ਸੁੱਟਣ ਬਾਰੇ ਆਪਸੀ ਸਹਿਮਤੀ ਬਣ ਗਈ ਸੀ। ਮਗਰੋਂ ਲੋਕਾਂ ਨੇ ਧਰਨਾ ਬੰਦ ਕਰ ਦਿੱਤਾ ਸੀ। ਹੁਣ ਫੇਰ ਲੋਕਾਂ ਨੇ ਕੂੜਾ ਸੁੱਟਣ ’ਤੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ।
Advertisement
Advertisement