ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਸੀ ਪਾਰਟੀਆਂ ਨੂੰ ਖੇਤੀ ਯੂਨੀਵਰਸਿਟੀ ਮਾਮਲੇ ਵਿੱਚ ਦਖ਼ਲ ਨਾ ਦੇਣ ਦੀ ਮੰਗ

04:50 AM Jun 18, 2025 IST
featuredImage featuredImage

ਪੱਤਰ ਪ੍ਰੇਰਕ
ਯਮੁਨਾਨਗਰ, 17 ਜੂਨ
ਜਿਮਖਾਨਾ ਕਲੱਬ ਵਿੱਚ ਹਰਿਆਣਾ ਕੰਬੋਜ ਸਮਾਜ ਅਤੇ ਵੱਖ-ਵੱਖ ਪਛੜੇ ਵਰਗ ਸੰਗਠਨਾਂ ਦੇ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਲੋਕਾਂ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਸ਼ਹੀਦ ਊਧਮ ਸਿੰਘ ਕੰਬੋਜ ਅੰਤਰਰਾਸ਼ਟਰੀ ਮਹਾਂਸਭਾ ਸੁਨਾਮ ਦੇ ਜਨਰਲ ਸਕੱਤਰ ਜਸਮੇਰ ਕੰਬੋਜ ਨੇ ਕੀਤੀ । ਮੀਟਿੰਗ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ, ਹਿਸਾਰ ਵਿੱਚ ਚੱਲ ਰਹੀ ਵਿਦਿਆਰਥੀਆਂ ਦੀ ਹੜਤਾਲ ’ਤੇ ਵਿਚਾਰ ਹੋਈ। ਜਸਮੇਰ ਕੰਬੋਜ ਨੇ ਕਿਹਾ ਕਿ ਕਾਂਗਰਸ, ਇਨੈਲੋ, ਜੇਜੇਪੀ ਅਤੇ ਹੋਰ ਪਾਰਟੀਆਂ ਵੱਲੋਂ ਵਿਦਿਆਰਥੀਆਂ ਦੀ ਹੜਤਾਲ ਨੂੰ ਰਾਜਸੀ ਰੰਗ ਦਿੱਤਾ ਗਿਆ ਹੈ ਜੋ ਗਲਤ ਹੈ। ਸਿੱਖਿਆ ਦੇ ਮੰਦਰ ਵਿੱਚ ਵਿਦਿਆਰਥੀਆਂ ’ਤੇ ਰਾਜਨੀਤੀ ਕਰਨਾ ਚੰਗੀ ਗੱਲ ਨਹੀਂ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਬਾਵਜੂਦ, ਇਸ ਮਾਮਲੇ ਨੂੰ ਬੇਲੋੜਾ ਉਛਾਲਿਆ ਜਾ ਰਿਹਾ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਆਰ ਕੰਬੋਜ ਅਤੇ ਰਜਿਸਟਰਾਰ ਡਾ. ਪਵਨ ਕੁਮਾਰ, ਜੋ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਅਣਉਚਿਤ ਅਤੇ ਬੇਬੁਨਿਆਦ ਮੰਗ ਕੀਤੀ ਜਾ ਰਹੀ ਹੈ। ਆਗੂ ਹੜਤਾਲ ‘ਤੇ ਬੈਠੇ ਵਿਦਿਆਰਥੀਆਂ ਵਿੱਚ ਜਾ ਰਹੇ ਹਨ ਅਤੇ ਭੜਕਾਊ ਭਾਸ਼ਣ ਦੇ ਰਹੇ ਹਨ ਜਿਸ ਨੂੰ ਪਛੜਾ ਵਰਗ ਬਰਦਾਸ਼ਤ ਨਹੀਂ ਕਰੇਗਾ। ਮੀਟਿੰਗ ਵਿੱਚ ਮੌਜੂਦ ਸਾਰੇ ਪ੍ਰਮੁੱਖ ਲੋਕਾਂ ਨੇ ਫੈਸਲਾ ਕੀਤਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਆਰ ਕੰਬੋਜ ਅਤੇ ਰਜਿਸਟਰਾਰ ਡਾ. ਪਵਨ ਕੁਮਾਰ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਅਤੇ ਇਸ ’ਤੇ ਰਾਜਨੀਤੀ ਨਾ ਹੋਣ ਦੇਣ। ਇਸ ਮੌਕੇ ਸਤੀਸ਼ ਚੌਪਾਲ, ਐਡਵੋਕੇਟ ਰਾਮ ਕੁਮਾਰ ਰਾਦੌਰੀ, ਸੁਭਾਸ਼ ਗੋਵਿੰਦਪੁਰਾ, ਸੁਸ਼ੀਲ ਕੁਮਾਰ, ਧਰਮਵੀਰ ਦਾਮਲਾ, ਸੁਭਾਸ਼ ਹਾਫ਼ਿਜ਼ਪੁਰ, ਸੰਜੀਵ ਕੰਬੋਜ ਜਗਾਧਰੀ, ਵੇਦ ਕੰਬੋਜ ਦਾਮਲਾ ਹਾਜ਼ਰ ਸਨ ।

Advertisement

Advertisement