ਸੁਰਜਨ ਜ਼ੀਰਵੀ ਨੂੰ ਅੰਤਿਮ ਵਿਦਾਇਗੀ
ਬਰੈਂਪਟਨ (ਸਤਬਿੀਰ ਸਿੰਘ): ਕੈਨੇਡਾ ਦੇ ਪੱਤਰਕਾਰੀ ਅਤੇ ਅਦਬੀ ਭਾਈਚਾਰੇ ਵੱਲੋਂ ਅੱਜ ਇੱਥੇ ਪੱਤਰਕਾਰੀ ਤੇ ਸਾਹਤਿਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸੁਰਜਨ ਸਿੰਘ ਜ਼ੀਰਵੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੀ ਧੀ ਸੀਰਤ, ਜਵਾਈ ਨਵਤੇਜ, ਭਤੀਜਾ ਐਡਵੋਕੇਟ ਸ਼ਿਵਤਾਰ ਜ਼ੀਰਵੀ ਅਤੇ ਦੋਹਤੀ ਸਿਮਰਨ ਕੌਰ ਮੌਜੂਦ ਸਨ। ਇਸ ਮੌਕੇ ਇਕਬਾਲ ਮਾਹਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਇੰਨੇ ਪ੍ਰਭਾਵਤਿ ਸਨ ਕਿ ਉਨ੍ਹਾਂ ਨੇ ਜ਼ੀਰਵੀ ਦੇ ਜੀਵਨੀ ’ਤੇ ਇਕ ਕਤਿਾਬ ਵੀ ਲਿਖੀ। ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਕਿ ਜ਼ੀਰਵੀ ਸਮਾਜ ਪ੍ਰਤੀ ਨਰੋਈ ਸੋਚ ਰੱਖਣ ਵਾਲੇ ਵਿਅਕਤੀ ਸਨ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਹੀ ਪੰਜਾਬੀ ਪੱਤਰਕਾਰੀ ਦੀ ਗੱਲ ਆਰੰਭ ਹੁੰਦੀ ਹੈ ਅਤੇ ਉਨ੍ਹਾਂ ਦੇ ਜ਼ਿਕਰ ਨਾਲ ਹੀ ਪੂਰੀ ਹੁੰਦੀ ਹੈ। ਇਸ ਮੌਕੇ ਜਗੀਰ ਸਿੰਘ ਕਾਹਲੋਂ ਅਤੇ ਕਵੀ ਕੁਲਵਿੰਦਰ ਖਹਿਰਾ ਵੀ ਹਾਜ਼ਰ ਸਨ। ਇਸ ਮੌਕੇ ਸੁਰਜੀਤ ਪਾਤਰ, ਗੁਰਭਜਨ ਗਿੱਲ, ਲਖਵਿੰਦਰ ਜੌਹਲ ਤੇ ਜਤਿੰਦਰ ਪੰਨੂ ਦੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ।