ਭਾਰਤੀ ਮੂਲ ਦਾ ਡਾਕਟਰ ਅਮਰੀਕੀ ਮੈਡੀਕਲ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ
04:58 AM Jun 13, 2025 IST
ਨਿਊਯਾਰਕ, 12 ਜੂਨ
ਭਾਰਤੀ ਮੂਲ ਦੇ ਡਾਕਟਰ ਬੌਬੀ ਮੁੱਕਮਲਾ ਨੂੰ ਅਮਰੀਕੀ ਮੈਡੀਕਲ ਐਸੋਸੀਏਸ਼ਨ (ਏਐੱਮਏ) ਦਾ 180ਵਾਂ ਪ੍ਰਧਾਨ ਬਣਾਇਆ ਗਿਆ ਹੈ ਅਤੇ ਉਹ ਇਸ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਹਨ। ਐਸੋਸੀਏਸ਼ਨ ਦੇ ਬਿਆਨ ਅਨੁਸਾਰ ਕੰਨ, ਨੱਕ ਤੇ ਗਲਾ ਰੋਗ ਮਾਹਿਰ ਮੁੱਕਮਲਾ ਨੇ ਬੀਤੇ ਦਿਨ ਅਹੁਦੇ ਦੀ ਸਹੁੰ ਚੁੱਕੀ। ਉਹ ਕਾਫੀ ਸਮੇਂ ਤੋਂ ਏਐੱਮਏ ’ਚ ਸਰਗਰਮ ਰਹੇ ਹਨ ਤੇ ਸੰਸਥਾ ਦੀ ਇੱਕ ਟੀਮ ਦੇ ਮੁਖੀ ਵੀ ਹਨ। ਪਿਛਲੇ ਸਾਲ ਨਵੰਬਰ ’ਚ ਉਨ੍ਹਾਂ ਦੇ ਦਿਮਾਗ ’ਚ ਅੱਠ ਸੈਂਟੀਮੀਟਰ ਆਕਾਰ ਦੇ ਟਿਊਮਰ ਦਾ ਪਤਾ ਲੱਗਾ ਸੀ। ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਕੁਝ ਮਹੀਨੇ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਉਹ ਰਾਤ ਲੰਘੇਗੀ ਵੀ ਜਾਂ ਨਹੀਂ।’ ਉਨ੍ਹਾਂ ਆਪਣੇ ਘਰੇਲੂ ਸ਼ਹਿਰ ਫਲਿੰਟ, ਮਿਸ਼ੀਗਨ ’ਚ ਜਲ ਸੰਕਟ ਨਾਲ ਨਜਿੱਠਣ ਦੇ ਉਪਾਵਾਂ ’ਚ ਅਹਿਮ ਭੂਮਿਕਾ ਨਿਭਾਈ। -ਪੀਟੀਆਈ
Advertisement
Advertisement