ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada: ਘਰ ਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨ ਬੰਦੂਕ ਤੇ ਨਸ਼ੇ ਸਮੇਤ ਗ੍ਰਿਫ਼ਤਾਰ

09:34 AM Jun 13, 2025 IST
featuredImage featuredImage
ਪੁਲੀਸ ਵੱਲੋਂ ਜਾਰੀ ਮਨਿੰਦਰ ਸਿੰਘ ਤੇ ਤੀਰਥ ਸਿੰਘ ਦੀਆਂ ਫੋਟੋਆਂ।

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਜੂਨ

Advertisement

ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਉੱਤੇ 24 ਅਪਰੈਲ ਨੂੰ ਬਰੈਂਪਟਨ ਦੇ ਰੇਨਡਰੌਪ ਟੈਰੇਸ ਅਤੇ ਮਿਸੀਸਾਗਾ ਰੋਡ ਸਥਿਤ ਘਰ ’ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਜਾਂਚ ਦੌਰਾਨ ਪੁਲੀਸ ਨੇ ਦੋਵਾਂ ਮਸ਼ਕੂਕਾਂ ਦੀ ਪਛਾਣ ਕੀਤੀ।

ਅਦਾਲਤੀ ਵਾਰੰਟਾਂ ਮਗਰੋਂ ਉਨ੍ਹਾਂ ਦੇ ਵਿਕਟੋਰੀਵਿਲੇ ਰੋਡ ਅਤੇ ਸਵੈਟਨ ਰੋਡ ਸਥਿਤ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਪੁਲੀਸ ਨੂੰ 9 ਐੱਮਐੱਮ ਦੀ ਗੈਰਕਾਨੂੰਨੀ ਬੰਦੂਕ, 33 ਗੋਲੀਆਂ ਸਮੇਤ ਵੱਡੀ ਮਾਤਰਾ ਵਿਚ ਨਸ਼ਾ ਮਿਲਿਆ ਹੈ। ਮਸ਼ਕੂਕਾਂ ਦੀ ਪਛਾਣ ਮਨਿੰਦਰ ਸਿੰਘ (23) ਤੇ ਤੀਰਥ ਸਿੰਘ (24) ਵਜੋਂ ਕੀਤੀ ਗਈ ਹੈ।

Advertisement

ਪੁਲੀਸ ਬੁਲਾਰੇ ਅਨੁਸਾਰ ਦੋਵਾਂ ਨੂੰ ਨਜਾਇਜ਼ ਮਾਰੂ ਅਸਲਾ ਅਤੇ ਨਸ਼ਾ ਰੱਖਣ ਦੇ ਦੋਸ਼ ਆਇਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਗਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਮਸ਼ਕੂਕਾਂ ਨੇ ਫਿਰੌਤੀ ਮੰਗਣ ਤੋਂ ਬਾਅਦ ਡਰਾਉਣ ਦੇ ਮੰਤਵ ਨਾਲ ਘਰ ਦੇ ਬਾਹਰ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ।

Advertisement
Tags :
Canada News