ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਦ ਕੀਤੇ 33 ਖਰੀਦ ਕੇਂਦਰਾਂ ਵਿੱਚੋਂ 22 ਮੁੜ ਚਾਲੂ

11:09 AM Nov 17, 2023 IST

ਨਿੱਜੀ ਪੱਤਰ ਪ੍ਰੇਰਕ
ਮਲੋਟ, 16 ਨਵੰਬਰ
ਇਥੋਂ ਦੀ ਮਾਰਕੀਟ ਕਮੇਟੀ ਅਧੀਨ ਆਉਂਦੇ ਕਰੀਬ 50 ਸਬ ਖਰੀਦ ਕੇਂਦਰਾਂ ‘ਚੋਂ 33 ਸਮੇਤ 13 ਆਰਜ਼ੀ ਖਰੀਦ ਕੇਂਦਰਾਂ ਵਿਚ 12 ਨਵੰਬਰ ਤੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਸੀ ਪਰ ਅਜੇ ਝੋਨਾ ਬਕਾਇਆ ਹੋਣ ਕਰਕੇ ਉਕਤ ਵਿਚੋਂ 22 ਖਰੀਦ ਕੇਂਦਰ ਮੁੜ ਚਾਲੂ ਕਰ ਦਿੱਤੇ ਗਏ ਹਨ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਮਲੋਟ ਨਾਲ ਸਬੰਧਤ ਵੱਖ-ਵੱਖ ਮੰਡੀਆਂ ਵਿੱਚ 3 ਲੱਖ 57 ਹਜ਼ਾਰ ਟਨ ਝੋਨੇ ਦੀ ਕੁੱਲ ਆਮਦ ਹੋਈ ਸੀ, ਜਿਸ ਵਿਚੋਂ 3 ਲੱਖ 45 ਹਜ਼ਾਰ ਟਨ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ ਤੇ ਕਰੀਬ 11 ਹਜ਼ਾਰ ਟਨ ਝੋਨਾ ਅਣਵਿਕਿਆ ਮੰਡੀ ਵਿੱਚ ਪਿਆ ਹੈ ਅਤੇ ਇਸ ਤੋਂ ਬਾਅਦ ਵੀ ਜਿਹੜਾ ਝੋਨਾ ਮੰਡੀਆਂ ਵਿੱਚ ਆਵੇਗਾ ਉਸ ਦੀ ਮੁਕੰਮਲ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਮੰਡੀ ਵਿੱਚ ਲੈ ਕੇ ਆਉਣ। ਖਰੀਦ ਪ੍ਰਬੰਧਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ। ਇਸ ਵਾਰ ਮੰਡੀ ਵਿੱਚ ਝੋਨੇ ਦੀ ਆਮਦ ਲੇਟ ਸ਼ੁਰੂ ਹੋਈ ਸੀ ਅਤੇ ਕੁੱਝ ਮੀਂਹ ਪੈਣ ਕਰਕੇ ਦਿੱਕਤ ਆਈ ਸੀ, ਪਰ ਹੁਣ ਲਗਾਤਾਰ ਖਰੀਦ ਜਾਰੀ ਹੈ। ਉਧਰ ਬੰਦ ਕੀਤੇ ਗਏ ਖਰੀਦ ਕੇਂਦਰ ਮੁੜ ਖੋਲ੍ਹੇ ਜਾਣ ’ਤੇ ਮੰਡੀ ਵਿੱਚ ਬੈਠੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ।

Advertisement

Advertisement