ਕਾਲਾਂਵਾਲੀ ਨਗਰ ਕੌਂਸਲ ਚੋਣਾਂ: ਐੱਸਡੀਐੱਮ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 11 ਜੂਨ
ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਰਾਜਿੰਦਰ ਕੁਮਾਰ ਨੇ ਦੱਸਿਆ ਕਿ 29 ਜੂਨ ਨੂੰ ਹੋਣ ਵਾਲੀਆਂ ਕਾਲਾਂਵਾਲੀ ਨਗਰ ਕੌਂਸਲ ਚੋਣਾਂ ਵਿੱਚ 16 ਵਾਰਡਾਂ ਲਈ 17 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪਾਈਆਂ ਜਾਣਗੀਆਂ। ਉਨ੍ਹਾਂ ਸਾਰੇ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਲਈ ਪੋਲਿੰਗ ਸਟੇਸ਼ਨ ਮਾਰਕੀਟ ਕਮੇਟੀ ਦਫ਼ਤਰ ਵਿਖੇ ਸਥਾਪਤ ਕੀਤਾ ਗਿਆ ਹੈ। ਵਾਰਡ ਨੰਬਰ ਦੋ ਲਈ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਗਊਸ਼ਾਲਾ ਦੇ ਨੇੜੇ ਖੱਬੇ ਵਿੰਗ ਵਿੱਚ, ਵਾਰਡ ਨੰਬਰ ਤਿੰਨ ਲਈ ਪੋਲਿੰਗ ਸਟੇਸ਼ਨ ਦਯਾਨੰਦ ਗਰਲਜ਼ ਕਾਲਜ (ਸੱਜਾ ਵਿੰਗ) ਵਿੱਚ ਅਤੇ ਵਾਰਡ ਨੰਬਰ ਚਾਰ ਲਈ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਗਊਸ਼ਾਲਾ (ਸੱਜਾ ਵਿੰਗ) ਦੇ ਨੇੜੇ ਸਥਾਪਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਵਾਰਡ ਨੰਬਰ ਪੰਜ ਲਈ ਪੋਲਿੰਗ ਸੈਂਟਰ ਦਯਾਨੰਦ ਗਰਲਜ਼ ਕਾਲਜ (ਮੱਧ ਵਿੰਗ), ਵਾਰਡ ਨੰਬਰ ਛੇ ਲਈ ਪੋਲਿੰਗ ਸੈਂਟਰ ਨਗਰਪਾਲਿਕਾ ਦਫ਼ਤਰ (ਸੱਜਾ ਵਿੰਗ), ਵਾਰਡ ਨੰਬਰ ਸੱਤ ਲਈ ਪੋਲਿੰਗ ਸੈਂਟਰ ਦਯਾਨੰਦ ਗਰਲਜ਼ ਕਾਲਜ (ਖੱਬਾ ਵਿੰਗ), ਵਾਰਡ ਨੰਬਰ ਅੱਠ ਲਈ ਪੋਲਿੰਗ ਸੈਂਟਰ ਮਹਾਜਨ ਧਰਮਸ਼ਾਲਾ ਵਿਖੇ ਸਥਾਪਿਤ ਕੀਤਾ ਗਿਆ ਹੈ। ਵਾਰਡ ਨੰਬਰ ਨੌਂ ਲਈ ਪੋਲਿੰਗ ਸੈਂਟਰ ਰਵਿਦਾਸ ਧਰਮਸ਼ਾਲਾ ਅਤੇ ਵਾਰਡ ਨੰਬਰ ਦਸ ਲਈ ਪੋਲਿੰਗ ਸੈਂਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਾਇਮਰੀ ਵਿੰਗ (ਖੱਬੇ ਪਾਸੇ) ਵਿਖੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 11 ਲਈ ਪੋਲਿੰਗ ਸੈਂਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਾਇਮਰੀ ਵਿੰਗ (ਸੱਜੇ ਪਾਸੇ) ਵਿਚ ਸਥਾਪਤ ਕੀਤਾ ਗਿਆ ਹੈ, ਵਾਰਡ ਨੰਬਰ 12 ਵਿੱਚ ਦੋ ਪੋਲਿੰਗ ਸੈਂਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਪੂਰਬ ਪਾਸੇ) ’ਚ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 13 ਲਈ ਪੋਲਿੰਗ ਸੈਂਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਮੱਧ ਵਿੰਗ), ਵਾਰਡ ਨੰਬਰ 14 ਲਈ ਪੋਲਿੰਗ ਸੈਂਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਸੱਜਾ ਵਿੰਗ), ਵਾਰਡ ਨੰਬਰ 15 ਲਈ ਪੋਲਿੰਗ ਸੈਂਟਰ ਸਤਲੁਜ ਪਬਲਿਕ ਸਕੂਲ ਅਤੇ ਵਾਰਡ ਨੰਬਰ 16 ਲਈ ਪੋਲਿੰਗ ਸੈਂਟਰ ਨਗਰਪਾਲਿਕਾ ਦਫ਼ਤਰ (ਖੱਬਾ ਵਿੰਗ) ਹੈ। ਉਨ੍ਹਾਂ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈਣ ਅਤੇ ਨਿਰਧਾਰਤ ਕੇਂਦਰਾਂ ’ਤੇ ਪਹੁੰਚ ਕੇ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਅਤੇ ਕੌਂਸਲਰ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਵਿਦਿਅਕ ਯੋਗਤਾ, ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਇਦਾਦ ਘੋਸ਼ਣਾ ਫਾਰਮ, ਨਗਰ ਪਾਲਿਕਾ ਤੋਂ ਐਨਓਸੀ, ਬਿਜਲੀ ਨਿਗਮ ਤੋਂ ਐਨਓਸੀ, ਸਹਿਕਾਰੀ ਬੈਂਕ ਤੋਂ ਐਨਓਸੀ, ਖੇਤੀਬਾੜੀ ਪੇਂਡੂ ਵਿਕਾਸ ਬੈਂਕ ਤੋਂ ਐਨਓਸੀ, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾ ਤੋਂ ਐਨਓਸੀ ਪ੍ਰਾਪਤ ਕਰਨਾ ਲਾਜ਼ਮੀ ਹੈ।