19 ਮਾਮਲਿਆਂ ’ਚ 39 ਸਾਈਬਰ ਅਪਰਾਧੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 30 ਮਾਰਚ
ਫਰੀਦਾਬਾਦ ਦੀਆਂ ਸਾਈਬਰ ਪੁਲੀਸ ਟੀਮਾਂ ਨੇ ਇਸ ਹਫ਼ਤੇ 39 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਈਬਰ ਪੁਲੀਸ ਟੀਮਾਂ ਨੇ 22 ਤੋਂ 28 ਮਾਰਚ ਤੱਕ 19 ਕੇਸਾਂ ਨੂੰ ਹੱਲ ਕਰਨ ਦਾ ਦਾਅਵਾ ਕਰਦਿਆਂ ਇਹ ਕਾਰਵਾਈ ਕੀਤੀ। ਇਸ ਵਿੱਚ ਸਾਈਬਰ ਪੁਲੀਸ ਸਟੇਸ਼ਨ ਐੱਨਆਈਟੀ ਤੋਂ ਦੋ, ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਤੋਂ ਦਸ ਅਤੇ ਸਾਈਬਰ ਪੁਲੀਸ ਸਟੇਸ਼ਨ ਬੱਲਭਗੜ੍ਹ ਤੋਂ ਸੱਤ ਮਾਮਲੇ ਸ਼ਾਮਲ ਹਨ। ਇਸ ਦੌਰਾਨ ਸਾਈਬਰ ਪੁਲੀਸ ਟੀਮਾਂ ਨੇ ਕਾਰਵਾਈ ਕਰਦਿਆਂ 19 ਲੱਖ 69 ਹਜ਼ਾਰ 670 ਰੁਪਏ ਬਰਾਮਦ ਕੀਤੇ ਅਤੇ 291 ਸ਼ਿਕਾਇਤਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਇੱਕ ਲੱਖ 13 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਪੁਲੀਸ ਵੱਲੋਂ ਇਸ ਦੌਰਾਨ ਅਪਰਾਧੀਆਂ ਦੇ ਖਾਤਿਆਂ ਵਿੱਚ 1,44,728 ਰੁਪਏ ਫਰੀਜ਼ ਕੀਤੇ ਗਏ।
ਮੁਲਜ਼ਮਾਂ ਦੀ ਪਛਾਣ ਅੰਕਿਤ ਜੈਸਵਾਲ, ਆਕਾਸ਼, ਪ੍ਰਦੀਪ ਤਿਵਾੜੀ, ਡੋਨਲਡ ਬੈਂਜਾਮਿਨ, ਸਾਹਿਲ ਗੁਪਤਾ, ਪ੍ਰਤਾਪ ਸਿੰਘ, ਮਨਮੀਤ, ਸੁਨੀਲ, ਵਿਸ਼ਨੂ ਬੈਨੀਵਾਲ, ਯਸ਼ ਕੁਮਾਰ, ਸੁਖਦੇਵ, ਉਤਕਰਸ਼ ਜੈਨ, ਸੁਮਿਤ, ਰਵੀ, ਸੋਨਿੰਦਰਾ ਭਾਟੀ, ਸੁਜਲ, ਸੌਰਭ ਮਾਂਝੀ, ਵਰੁਣ ਗਿਰੀ, ਅਨਿਲ ਯਾਚਨ, ਅਨਿਲ ਰਾਜ, ਬੰਸ, ਵਿਰਲਾ, ਦੁਰਗੇਸ਼, ਮੁਕੇਸ਼, ਸੱਤਾਰ ਖਾਨ, ਮਧੂਸੂਦਨ, ਕੌਸ਼ਲ ਰਾਜਾ, ਵਿਸ਼ਾਲ, ਅਭਿਸ਼ੇਕ ਸਾਹੂ, ਗੌਤਮ ਕਾਂਸਲ, ਸ੍ਰੀਕਾਂਤ ਅਗਰਵਾਲ, ਕਪਿਲ ਸ਼ਰਮਾ, ਰਾਮਕੁਮਾਰ ਗੌਤਮ, ਜੀਸਨ ਆਲਮ, ਨਦੀਮ ਹਸਨ, ਦੀਪਕ ਨਦੀਵਾਲ ਅਤੇ ਪ੍ਰਸ਼ਾਂਤ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਅੱਜ-ਕੱਲ੍ਹ ਨੌਸ਼ਰਸਾਜ਼ ਲੋਕਾਂ ਨੂੰ ਟੈਲੀਗ੍ਰਾਮ, ਵਟਸਐਪ ਗਰੁੱਪਾਂ ਅਤੇ ਹੋਰ ਮਾਧਿਅਮਾਂ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੀ ਸਿਖਲਾਈ ਦੇਣ ਅਤੇ ਆਈਪੀਓਜ਼ ਵਿੱਚ ਪੈਸਾ ਲਗਾ ਕੇ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੰਦੇ ਹਨ।