ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਦੌਰਾਨ 16 ਦਹਿਸ਼ਤਗਰਦ ਹਲਾਕ
07:35 PM Mar 23, 2025 IST
ਪਿਸ਼ਾਵਰ, 23 ਮਾਰਚ
ਅਫ਼ਗਾਨਿਸਤਾਨ ਤੋਂ ਪਾਕਿਸਤਾਨ ਘੁਸਪੈਠ ਦੀ ਕੋਸ਼ਿਸ਼ ਪਾਕਿਸਤਾਨੀ ਤਾਲਿਬਾਲ ਨਾਲ ਸਬੰਧਤ ਘੱਟੋ ਘੱਟ 16 ਦਹਿਸ਼ਤਗਰਦਾਂ ਨੂੰ ਸੁਰੱਖਿਆ ਬਲਾਂ ਨੇ ਹਲਾਕ ਕਰ ਦਿੱਤਾ। ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਨੇ 22 ਅਤੇ 23 ਮਾਰਚ ਦੀ ਦਰਮਿਆਨੀ ਰਾਤ ਨੂੰ ਉੱਤਰੀ ਵਜ਼ੀਰਿਸਤਾਨ ਦੇ ਗੁਲਾਮ ਖ਼ਾਨ ਕੱਲੇ ਇਲਾਕੇ ’ਚ ਅਫਗਾਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਦਹਿਸ਼ਤਗਰਦਾਂ ਦੇ ਇੱਕ ਟੋਲੇ ਦਾ ਪਤਾ ਲਾਇਆ।
ਬਿਆਨ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮੈਂਬਰਾਂ ਲਈ ਕਿਹਾ ਗਿਆ, “ਸਾਡੇ ਸੈਨਿਕਾਂ ਨੇ ਉਨ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮੁਕਾਬਲੇ ਤੋਂ ਬਾਅਦ ਸਾਰੇ 16 ਖਵਾਰਿਜ਼ (ਦਹਿਸ਼ਤਗਰਦ) ਮਾਰੇ ਗਏ।’’
Advertisement
Advertisement