ਹੋਲੀ ਹਾਰਟ ਪਬਲਿਕ ਸਕੂਲ ’ਚ ਦਾਖ਼ਲੇ ਸ਼ੁਰੂ
04:13 AM Mar 13, 2025 IST
ਮਹਿਲ ਕਲਾਂ: ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਨਵੇਂ ਵਿੱਦਿਅਕ ਸੈਸ਼ਨ ਲਈ ਤਿਆਰ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਨੇ ਦੱਸਿਆ ਕਿ ਸਕੂਲ ਵਿੱਚ ਮਾਡਰਨ ਕੰਪਿਊਟਰ ਲੈਬ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਭਾਸ਼ਾ ਲੈਬ ਉਪਲਬਧ ਹਨ। ਵਿਦਿਆਰਥੀਆਂ ਦੀ ਸਿੱਖਿਆ ਨੂੰ ਹੋਰ ਉੱਚੇ ਪੱਧਰ ’ਤੇ ਲੈ ਕੇ ਜਾਣ ਲਈ, ਯੋਗ ਅਤੇ ਤਜਰਬੇਕਾਰ ਅਧਿਆਪਕਾਂ ਦੀ ਸਮਰਪਿਤ ਟੀਮ ਸਕੂਲ ਵਿੱਚ ਉਪਲਬਧ ਹੈ, ਜੋ ਉਨ੍ਹਾਂ ਨੂੰ ਸਰਵੋਤਮ ਗਿਆਨ ਅਤੇ ਮਾਰਗਦਰਸ਼ਨ ਦਿੰਦੀ ਹੈ। ਇਸ ਮੌਕੇ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਬਾਂਸਲ, ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਪੂਜਾ ਸ਼ਰਮਾ ਅਤੇ ਕੋ-ਆਰਡੀਨੇਟਰ ਪਰਦੀਪ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।-ਨਿੱਜੀ ਪੱਤਰ ਪ੍ਰੇਰਕ
Advertisement
Advertisement