ਹਾਮਦਵਾਲਾ ’ਚ ਨੌਜਵਾਨ ਦੀ ਭੇਤ-ਭਰੀ ਮੌਤ
05:59 AM May 07, 2025 IST
ਪੱਤਰ ਪ੍ਰੇਰਕ
ਮੱਲਾਂਵਾਲਾ, 6 ਮਈ
Advertisement
ਪਿੰਡ ਹਾਮਦਵਾਲਾ ਦੇ ਇੱਕ ਨੌਜਵਾਨ ਦੀ ਬੀਤੀ ਰਾਤ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਧਰਮਜੀਤ ਸਿੰਘ ਉਰਫ ਆਕਾਸ਼ਦੀਪ (25) ਵਾਸੀ ਹਾਮਦਵਾਲਾ ਵਜੋਂ ਹੋਈ ਹੈ। ਉਹ ਬੀਤੀ ਰਾਤ ਤਕਰੀਬਨ 7 ਵਜੇ ਆਪਣੇ ਘਰੋਂ ਬਾਹਰ ਗਿਆ ਅਤੇ ਵਾਪਸ ਨਾ ਆਇਆ। ਅੱਜ ਸਵੇਰੇ ਕਿਸੇ ਨੇ ਦੱਸਿਆ ਕਿ ਉਸ ਦੀ ਲਾਸ਼ ਪਿੰਡ ਹਾਮਦਵਾਲਾ ਦੀ ਕੱਚੀ ਨਹਿਰ ਦੀ ਝਾਲ ਨੇੜੇ ਪਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਤਲ ਖ਼ਦਸ਼ਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ। ਧਰਮਜੀਤ ਸਿੰਘ ਦੇ ਪਰਿਵਾਰ ਵਿਚ ਦੋ ਬੱਚੇ ਹਨ। ਥਾਣਾ ਮਲਮਲ ਦੀ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Advertisement
Advertisement