ਹਰਨੀਆ ਤੋਂ ਪੀੜਤ ਨਵਜੰਮੇ ਬੱਚੇ ਦਾ ਅਪਰੇਸ਼ਨ ਸਫ਼ਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਮਾਰਚ
ਜੀ ਟੀ ਰੋਡ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਮਲਟੀਸੁਪਰ ਸਪੈਸ਼ਲਿਸਟੀ ਹਸਪਤਾਲ ਦੇ ਬੱਚਿਆਂ ਦੇ ਮਾਹਿਰ ਡਾ. ਸਚਿਨ ਕਪੂਰ ਤੇ ਉਨ੍ਹਾਂ ਦੀ ਟੀਮ ਨੇ ਜਮਾਂਦਰੂ ਹਰਨੀਆ ਨਾਲ ਪੀੜਤ 18 ਦਿਨਾਂ ਦੇ ਨਵਜੰਮੇ ਬੱਚੇ ਦਾ ਸਫਲ ਅਪਰੇਸ਼ਨ ਕੀਤਾ। ਇਨ੍ਹਾਂ ਦੁਰਲੱਭ ਹਰਨੀਆ ਨਾਲ ਬੱਚੇ ਦੇ ਪੇਟ ਦੀਆਂ ਆਂਦਰਾਂ ਬਾਹਰ ਆ ਜਾਂਦੀਆਂ ਹਨ ਤੇ ਸਮੇਂ ਸਿਰ ਅਪਰੇਸ਼ਨ ਨਾ ਹੋਣ ਕਾਰਨ ਇਹ ਕਈ ਗੁੰਝਲਦਾਰ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਤੇ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਡਾ. ਕਪੂਰ ਅਨੁਸਾਰ ਦੇਸ਼ ਵਿਚ ਹੁਣ ਤਕ ਅਜਿਹੇ ਸਿਰਫ਼ 60 ਮਾਮਲੇ ਰਿਕਾਰਡ ਹੋਏ ਹਨ। ਇਹ ਬਿਮਾਰੀ ਬਹੁਤ ਹੀ ਦੁਰਲਭ ਮੰਨੀ ਜਾਂਦੀ ਹੈ। ਡਾ. ਸਚਿਨ ਕਪੂਰ ਨੇ ਦੱਸਿਆ ਕਿ ਇਹ ਅਪਰੇਸ਼ਨ ਕਰੀਬ ਡੇਢ ਘੰਟੇ ਤੋਂ ਦੋ ਘੰਟੇ ਚੱਲਿਆ ਤੇ ਸਰਜਰੀ ਦੇ ਚਾਰ ਦਿਨ ਮਗਰੋਂ ਬੱਚੇ ਨੂੰ ਸਿਹਤਯਾਬ ਹੋਣ ’ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹਸਪਤਾਲ ਨੇ ਕੌਮਾਂਤਰੀ ਪੱਧਰ ਦੀ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਤੇ ਮਾਹਿਰ ਡਾਕਟਰਾਂ ਦੀ ਟੀਮ ਨੇ ਇਸ ਦੁਰਲਭ ਸਰਜਰੀ ਨੂੰ ਅੰਜਾਮ ਦਿੱਤਾ।
ਮੀਡੀਆ ਨਾਲ ਗਲੱਬਾਤ ਕਰਦਿਆਂ ਡਾ. ਸਚਿਨ ਕਪੂਰ ਨੇ ਦੱਸਿਆ ਕਿ ਜਮਾਂਦਰੂ ਲੰਬਰ ਹਰਨੀਆ ਦਾ ਸਹੀ ਸਮੇਂ ਤੇ ਇਲਾਜ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਨਵਜੰਮੇ ਬੱਚੇ ਦੀ ਸਿਹਤ ਲਈ ਖਤਰਾ ਬਣ ਸਕਦੀਆਂ ਹਨ। ਅਜਿਹੇ ਮਾਮਲਿਆਂ ਵਿਚ ਸਰਜਰੀ ਹੀ ਹੱਲ ਹੈ।