ਹਮਲਾਵਰਾਂ ਨੇ ਪਿਓ-ਪੁੱਤਰ ਨੂੰ ਜ਼ਖ਼ਮੀ ਕੀਤਾ
05:26 AM Apr 01, 2025 IST
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 31 ਮਾਰਚ
ਇੱਥੋਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਹਮਲਾਵਰਾਂ ਨੇ ਦੁਕਾਨ ’ਤੇ ਹਮਲਾ ਕਰ ਕੇ ਤਲਵਾਰਾਂ ਨਾਲ ਪਿਓ-ਪੁੱਤ ਨੂੰ ਜ਼ਖ਼ਮੀ ਕਰ ਦਿੱਤਾ। ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਨਮਨ ਸ਼ਰਮਾ (16) ਨੇ ਦੱਸਿਆ ਕਿ ਉਨ੍ਹਾਂ ਦੀ ਫਾਸਟ ਫੂਡ ਦੀ ਦੁਕਾਨ ਹੈ। ਇੱਥੇ ਉਹ ਆਪਣੇ ਪਿਤਾ ਸ਼ਾਮ ਚੰਦਰ ਨਾਲ ਬੈਠਾ ਸੀ। ਲੰਘੀ ਰਾਤ ਕਰੀਬ ਅੱਠ ਵਜੇ ਮੋਟਰਸਾਈਕਲਾਂ ’ਤੇ ਆਏ 15 ਤੋਂ 20 ਨੌਜਵਾਨ ਨੇ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੇ ਪਿਤਾ ਬਚਾਅ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਨਮਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਹਮਲਾਵਰ ਉਸ ’ਤੇ ਦੋ ਵਾਰ ਹਮਲਾ ਕਰ ਚੁੱਕੇ ਹਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement