ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਪਤਨੀ ਤੇ ਭਰਜਾਈ ਨੇ ਪ੍ਰੇਮੀਆਂ ਨਾਲ ਰਲ ਕੇ ਕੀਤਾ ਕੋਟਭਾਈ ਵਾਸੀ ਦਾ ਕਤਲ

05:04 PM Apr 04, 2025 IST
ਕਤਲ ਦੇ ਦੋਸ਼ ’ਚ ਕਾਬੂ ਪੰਜ ਜਣੇ ਪੁਲੀਸ ਹਿਰਾਸਤ ’ਚ।

ਮੁਲਜ਼ਮਾਂ ਨੇ ਦੁਕਾਨਦਾਰ ਰਾਜੇਸ਼ ਕੁਮਾਰ ਨੂੰ ਬਰਫ਼ ਤੋੜਨ ਵਾਲੇ ਸੂਏ ਨਾਲ ਕੋਹ-ਕੋਹ ਕੇ ਮਾਰਿਆ; ਪੁਲੀਸ ਵੱਲੋਂ ਕਤਲ ਕੇਸ ਸਬੰਧੀ 24 ਘੰਟਿਆਂ ਦੌਰਾਨ ਹੀ ਦੋ ਔਰਤਾਂ ਸਣੇ ਪੰਜ ਕਾਬੂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਅਪਰੈਲ
Punjab News: ਪਿੰਡ ਕੋਟਭਾਈ ਵਿਖੇ ਪਤਨੀ ਤੇ ਭਰਜਾਈ ਨੇ ਆਪੋ-ਆਪਣੇ ਪ੍ਰੇਮੀਆਂ ਨਾਲ ਰਲ ਕੇ ਇਕ ਵਿਅਕਤੀ ਦਾ ਬਰਫ਼ ਤੋੜਨ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ’ਚ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ 2 ਅਪਰੈਲ ਨੂੰ ਸੁਭ੍ਹਾ 8 ਵਜੇ ਪਿੰਡ ਕੋਟਭਾਈ ਵਿੱਚ ਇਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ ਕਾਲੀ ਦੇ ਕਤਲ ਦੀ ਇਤਲਾਹ ਪੁਲੀਸ ਨੂੰ ਮਿਲੀ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਉਸ ਦਾ ਕਤਲ ਬਰਫ਼ ਤੋੜਨ ਵਾਲੇ ਸੂਏ ਨਾਲ ਢਿੱਡ ਤੇ ਗਲ ਉਪਰ ਵਾਰ ਕਰਕੇ ਕੀਤਾ ਗਿਆ ਸੀ।
ਪੁਲੀਸ ਨੇ ਇਸ ਸਬੰਧ ’ਚ ਥਾਣਾ ਕੋਟਭਾਈ ਵਿਖੇ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਤਲ ਮ੍ਰਿਤਕ ਦੀ ਪਤਨੀ ਅਤੇ ਭਰਜਾਈ ਨੇ ਆਪਣੇ ਆਸ਼ਕਾਂ ਨਾਲ ਮਿਲ ਕੇ ਕੀਤਾ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਕੁਮਾਰ ਦੀ ਪਤਨੀ ਰਜਨੀ ਦੇ ਸੁਖਵੀਰ ਸਿੰਘ ਉਰਫ ਸੁੱਖਾ ਨਾਲ ਨਜਾਇਜ਼ ਸਬੰਧ ਸਨ। ਇਸੇ ਤਰ੍ਹਾਂ ਰਾਜੇਸ਼ ਕੁਮਾਰ ਦੀ ਭਰਜਾਈ ਪਿੰਕੀ ਦੇ ਨਵਦੀਪ ਸਿੰਘ ਉਰਫ ਲਵੀ ਨਾਲ ਨਜਾਇਜ਼ ਸਬੰਧ ਸਨ।
ਇਨ੍ਹਾਂ ਸਬੰਧਾਂ ਦਾ ਰਾਜੇਸ਼ ਕੁਮਾਰ ਨੂੰ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਖਤਰਾ ਸੀ ਕਿ ਰਾਜੇਸ਼ ਕਿਸੇ ਸਮੇਂ ਵੀ ਉਨ੍ਹਾਂ ਲਈ ਸਮੱਸਿਆ ਬਣ ਸਕਦਾ ਹੈ। ਇਸ ਲਈ ਇਨ੍ਹਾਂ ਚਾਰਾਂ ਜਣਿਆਂ ਨੇ ਮਿਲ ਕੇ ਰਾਜੇਸ਼ ਕੁਮਾਰ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਮ੍ਰਿਤਕ ਦੀ ਪਤਨੀ ਰਜਨੀ, ਭਰਜਾਈ ਪਿੰਕੀ ਵਾਸੀ ਕਰਨਾਲ, ਸੁਖਵੀਰ ਸਿੰਘ ਉਰਫ ਸੁੱਖਾ, ਨਵਦੀਪ ਸਿੰਘ ਉਰਫ ਲਵੀ ਵਾਸੀ ਕੋਟਭਾਈ ਅਤੇ ਤਰਸੇਮ ਸਿੰਘ ਉਰਫ ਸੇਮਾ ਵਾਸੀ ਦੇਸੂ ਮਾਜਰਾ (ਸਿਰਸਾ) ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਘਟਨਾ ਸਮੇਂ ਸੁਖਵੀਰ ਸਿੰਘ, ਨਵਦੀਪ ਸਿੰਘ ਤੇ ਤਰਸੇਮ ਸਿੰਘ ਘਰ ਦੀ ਛੱਤ ’ਤੇ ਲੁਕੇ ਹੋਏ ਸਨ। ਰਾਤ ਨੂੰ ਜਦੋਂ ਹੀ ਰਾਜੇਸ਼ ਕੁਮਾਰ ਦੁਕਾਨ ਤੋਂ ਘਰ ਆਇਆ ਤਾਂ ਇੰਨ੍ਹਾਂ ਪੰਜਾਂ ਜਣਿਆਂ ਨੇ ਰਲ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਵੀਰ ਸਿੰਘ ਉਰਫ ਸੁੱਖਾ ’ਤੇ ਪਹਿਲਾਂ ਬਠਿੰਡਾ ਵਿਖੇ ਦੋ ਮੁਕਦਮੇ ਦਰਜ ਹਨ।

Advertisement

 

Advertisement
Advertisement