2008 ਜੈਪੁਰ ਬੰਬ ਧਮਾਕੇ: ਅਦਾਲਤ ਨੇ 4 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
04:31 PM Apr 08, 2025 IST
ਜੈਪੁਰ, 4 ਅਪਰੈਲ
Advertisement
2008 Jaipur bomb blast case: ਜੈਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ 2008 ਦੇ ਜੈਪੁਰ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਚਾਰ ਦੋਸ਼ੀਆਂ, ਸਰਵਰ ਆਜ਼ਮੀ, ਸ਼ਾਹਬਾਜ਼, ਸੈਫੁਰ ਰਹਿਮਾਨ ਅਤੇ ਮੁਹੰਮਦ ਸੈਫ, ਨੂੰ ਅਦਾਲਤ ਨੇ 4 ਅਪ੍ਰੈਲ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ।
ਇਹ ਮਾਮਲਾ 13 ਮਈ 2008 ਨੂੰ ਚਾਂਦਪੋਲ ਵਿਚ ਲਗਾਏ ਗਏ ਇਕ ਬੰਬ ਦੀ ਬਰਾਮਦਗੀ ਨਾਲ ਸਬੰਧਤ ਹੈ। 13 ਮਈ 2008 ਨੂੰ ਜੈਪੁਰ ਵਿਚ ਅੱਠ ਬੰਬ ਫਟੇ ਸਨ ਅਤੇ ਚਾਂਦਪੋਲ ਬਾਜ਼ਾਰ ਦੇ ਨੇੜੇ ਇੱਕ ਹੋਰ ਬੰਬ ਮਿਲਿਆ ਜਿਸਨੂੰ ਨਕਾਰਾ ਕਰ ਦਿੱਤਾ ਗਿਆ ਸੀ। ਇਨ੍ਹਾਂ ਧਮਾਕਿਆਂ ਵਿਚ 71 ਲੋਕਾਂ ਦੀ ਮੌਤ ਹੋ ਗਈ ਅਤੇ 180 ਜ਼ਖਮੀ ਹੋਏ ਸਨ। -ਪੀਟੀਆਈ
Advertisement
Advertisement