ਸੈਸ਼ਨ ਦੀ ਸ਼ੁਰੂਆਤ ਮੌਕੇ ਅਰਦਾਸ ਸਮਾਗਮ
06:40 AM Apr 12, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਪਰੈਲ
Advertisement
ਨਵੇਂ ਸਿੱਖਿਆ ਸ਼ੈਸ਼ਨ ਦੀ ਆਰੰਭਤਾ ਮੌਕੇ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਅਤੇ ਨਿਊ ਦਿੱਲੀ ਪਬਲਿਕ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਬ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਦਮਸ੍ਰੀ ਜਗਜੀਤ ਸਿੰਘ ਦਰਦੀ (ਚੇਅਰਮੈਨ ਚੜ੍ਹਦੀਕਲਾ ਗਰੁੱਪ), ਜਸਵਿੰਦਰ ਕੌਰ ਦਰਦੀ (ਡਾਇਰੈਕਟਰ ਸਕੂਲਜ) ਅਤੇ ਸਟਾਫ ਸਮੇਤ ਵਿਦਿਆਰਥੀ ਮੌਜੂਦ ਰਹੇ।ਜਿਨ੍ਹਾਂ ਨੇ ਹੀ ਕੀਰਤਨ ਵੀ ਕੀਤਾ।ਜਦਕਿ ਅਰਦਾਸ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕੀਤੀ। ਇਸ ਮੌਕੇ ਡਾ ਕੰਵਲਜੀਤ ਕੌਰ ਪ੍ਰਿੰਸੀਪਲ ਤੇ ਮੋਨਿਕਾ ਪ੍ਰਿੰਸੀਪਲ, ਹਰਸਿਮਰਨ ਕੌਰ ਤੇ ਹੋਰ ਮੌਜੂਦ ਸਨ।
Advertisement
Advertisement