ਸੀਬਾ ਸਕੂਲ ਵਿੱਚ ਵਿਦਿਆਰਥੀ ਸੰਸਦ ਲਈ ਆਗੂ ਚੁਣੇ
ਲਹਿਰਾਗਾਗਾ, 29 ਅਪਰੈਲ
ਇੱਥੇ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੀ ਵਿਦਿਆਰਥੀ ਸੰਸਦ ਲਈ ਚੋਣਾਂ ਕਰਵਾਈਆਂ ਗਈਆਂ। ਇਸ ਚੋਣ ਪ੍ਰਕਿਰਿਆ ਵਿੱਚ ਹੈੱਡ ਗਰਲ ਰਾਏਧੜਾਣਾ ਦੀ ਖ਼ੁਸ਼ੀ ਵਰਮਾ ਨੂੰ 492, ਹੈੱਡ ਬੁਆਏ ਦੀ ਪੋਸਟ ਲਈ ਦਿਲਸ਼ਾਨ ਸਿੰਘ ਭੁਟਾਲ ਕਲਾਂ ਨੂੰ 424 ਵੋਟਾਂ ਮਿਲੀਆਂ। ਅਨੁਸ਼ਾਸਨੀ ਕਮੇਟੀ ਦੇ ਆਗੂ ਸੁਖਮਨਪ੍ਰੀਤ ਕੌਰ ਭੁਟਾਲ ਕਲਾਂ ਨੇ 230, ਕਲਚਰਲ ਲੀਡਰ ਲਈ ਚੁਣੀ ਗਈ ਖੁਸ਼ਪ੍ਰੀਤ ਕੌਰ ਰੰਧਾਵਾ ਨੇ 247 ਵੋਟਾਂ ਹਾਸਲ ਕੀਤੀਆਂ, ਜਦੋਂਕਿ ਖ਼ੁਸ਼ਪ੍ਰੀਤ ਕੌਰ ਮੈਦੇਵਾਸ ਬਿਨਾਂ ਮੁਕਾਬਲਾ ਸਪੋਰਟਸ ਲੀਡਰ ਚੁਣੀ ਗਈ। 15 ਲੀਡਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਜਦੋਂਕਿ ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ ’ਤੇ ਵਿਚਾਰ ਚਰਚਾ ਕਰਨਗੇ। ਜੇਤੂ ਉਮੀਦਵਾਰਾਂ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਚੋਣ ਕਮਿਸ਼ਨ ਵਜੋਂ ਰਘਬੀਰ ਸਿੰਘ, ਦਲਬੀਰ ਕੌਰ, ਸੋਨੂੰ ਸ਼ਰਮਾ, ਨਰਾਇਣ ਦੱਤ, ਹਰਪ੍ਰੀਤ ਕੌਰ, ਗਗਨਦੀਪ ਕੌਰ, ਚਰਨਜੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਡਿਊਟੀ ਨਿਭਾਈ। ਸਕੂਲ ਪ੍ਰਬੰਧਕ ਅਮਨ ਢੀਂਡਸਾ ਨੇ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਰੇਸ਼ ਚੌਧਰੀ, ਹਰਵਿੰਦਰ ਸਿੰਘ, ਸੁਭਾਸ਼ ਮਿੱਤਲ, ਪਿੰਕੀ ਸ਼ਰਮਾ, ਗੁਰਪਿੰਦਰ ਕੌਰ, ਕਮਲ ਸਿੱਧੂ ਅਤੇ ਹਰਕੰਵਲਜੀਤ ਸਿੰਘ ਸਮੇਤ ਹੋਰ ਅਧਿਆਪਕ ਮੌਜੂਦ ਸਨ।