ਗੁਰੂ ਗੋਬਿੰਦ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ
05:40 AM Jun 03, 2025 IST
ਲਹਿਰਾਗਾਗਾ: ਇੱਥੇ ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਦਾ ਬੀਸੀਏ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਆਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਨਤੀਜੇ ਬਾਰੇ ਕਾਲਜ ਪ੍ਰਿੰਸੀਪਲ ਰੋਹਿਤ ਵਾਲੀਆ ਨੇ ਦੱਸਿਆ ਕਿ ਵਿਦਿਆਰਥਣ ਰਮਨਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਵਾਸੀ ਘੌੜੇਨਾਬ ਨੇ 439 ਅੰਕਾਂ ਨਾਲ ਕਾਲਜ ’ਚੋਂ ਪਹਿਲਾ, ਰਮਨਦੀਪ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਛਾਜਲਾ ਨੇ 438 ਅੰਕਾਂ ਨਾਲ ਦੂਜਾ ਤੇ ਵਿਵੇਕ ਕੁਮਾਰ ਗਰਗ ਪੁੱਤਰ ਹਰਬਲਾਸ ਚੰਦ ਗਰਗ ਵਾਸੀ ਲਹਿਰਾਗਾਗਾ ਨੇ 420 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਮੌਕੇ ਸਮੂਹ ਕਾਲਜ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੀ ਇਸ ਸਫ਼ਲਤਾ ਦਾ ਸਿਹਰਾ ਸਮੂਹ ਅਧਿਆਪਕ ਅਮਲੇ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਇਸ ਸਮੇਂ ਬੀਏ, ਬੀਸੀਏ, ਬੀਕਾਮ, ਬੀਲਿਬ, ਪੀਜੀਡੀਸੀਏ, ਐੱਮਏ ਪੰਜਾਬੀ, ਇੰਗਲਿਸ਼, ਹਿਸਟਰੀ ਅਤੇ ਪੁਲਿਟੀਕਲ ਸਾਇੰਸ ਕੋਰਸ ਸਫਲਤਾ-ਪੂਰਵਕ ਚੱਲ ਰਹੇ। -ਪੱਤਰ ਪ੍ਰੇਰਕ
Advertisement
Advertisement