ਸੀਪੀਆਈ ਆਗੂ ਦਾ ਦੇਹਾਂਤ
12:32 PM Feb 07, 2023 IST
ਧੂਰੀ: ਸੀਪੀਆਈ ਦੇ ਸੰਘਰਸ਼ਸ਼ੀਲ ਆਗੂ ਸਾਥੀ ਲਛਮਣ ਦਾਸ ਮੀਮਸਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਤਹਿਸੀਲ ਸਕੱਤਰ ਕਾਮਰੇਡ ਮਨਿੰਦਰ ਧਾਲੀਵਾਲ, ਗੁਰਦਿਆਲ ਨਿਰਮਾਣ, ਇੰਦਰ ਸਿੰਘ, ਮੁਕੰਦ ਸਿੰਘ ਮੀਮਸਾ ਨੇ ਸਾਥੀ ਲਛਮਣ ਦਾਸ ਦੀ ਪਾਰਟੀ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਇਸ ਮੌਕੇ ਸਾਥੀ ਲਛਮਣ ਦਾਸ ਦੀ ਦੇਹ ‘ਤੇ ਪਾਰਟੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement