‘ਸਿਕੰਦਰ’ ਨੇ ਰਿਲੀਜ਼ ਦੇ ਪਹਿਲੇ ਦਿਨ 54 ਕਰੋੜ ਕਮਾਏ
ਨਵੀਂ ਦਿੱਲੀ: ਬੌਲੀਵੁੱਡ ਫਿਲਮ ‘ਸਿਕੰਦਰ’ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬੌਕਸ ਆਫਿਸ ’ਤੇ 54 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਸਲਮਾਨ ਖਾਨ ਅਤੇ ਰਸ਼ਮਿਕਾ ਮੰਦਾਨਾ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਏਆਰ ਮੁਰੂਗਾਦੌਸ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਦੇ ਬੈਨਰ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਸੀ। ਇਹ ਫਿਲਮ 30 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਸ ਫਿਲਮ ਨੇ ਦੁਨੀਆਂ ਭਰ ਵਿਚ ਬੌਕਸ ਆਫਿਸ ’ਤੇ 54 ਕਰੋੜ ਦੀ ਕਮਾਈ ਕੀਤੀ ਹੈ। ਇਸ ਵਿੱਚੋਂ 30 ਕਰੋੜ ਦੀ ਕਮਾਈ ਘਰੇਲੂ ਬਾਕਸ ਆਫਿਸ ’ਤੇ ਕੀਤੀ ਹੈ। ਇਹ ਫਿਲਮ ਐਤਵਾਰ ਨੂੰ ਰਿਲੀਜ਼ ਤੋਂ ਕੁਝ ਘੰਟੇ ਪਹਿਲਾਂ ਹੀ ਲੀਕ ਹੋ ਗਈ ਸੀ। ਇਸ ਮਗਰੋਂ ਕਾਰਵਾਈ ਕਰਦਿਆਂ ਕਰੀਬ 600 ਵੈੱਬਸਾਈਟਸ ਤੋਂ ਇਸ ਨੂੰ ਹਟਾਇਆ ਗਿਆ। ਇਸ ਫਿਲਮ ਵਿੱਚ ਸਲਮਾਨ ਅਤੇ ਰਸ਼ਮਿਕਾ ਤੋਂ ਇਲਾਵਾ ਕਾਜਲ ਅਗਰਵਾਲ, ਸੱਤਿਆਰਾਜ, ਸ਼ਰਮਨਜੋਸ਼ੀ, ਪ੍ਰਤੀਕ ਬੱਬਰ, ਅੰਜਿਨੀ ਧਵਨ ਅਤੇ ਜਤਿਨ ਸਰਨਾ ਵੀ ਸ਼ਾਮਲ ਸਨ। -ਪੀਟੀਆਈ