ਸ਼ਾਹਰੁਖ਼ ਖ਼ਾਨ ਲੰਬੇ ਸਫ਼ਰ ਮਗਰੋਂ ਮੁੰਬਈ ਪਰਤਿਆ
ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਬੁੱਧਵਾਰ ਨੂੰ ਮੁੰਬਈ ਪਰਤ ਆਇਆ ਹੈ। ਬੌਲੀਵੁੱਡ ਵਿੱਚ ਕਿੰਗ ਖਾਨ ਵਜੋਂ ਜਾਣੇ ਜਾਂਦੇ ਅਦਾਕਾਰ ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੇਖਿਆ ਗਿਆ ਸੀ। ਉਹ ਆਪਣੇ ਲੰਬੇ ਟੂਰ ਤੋਂ ਵਾਪਸ ਆਇਆ ਅਤੇ ਕਾਰ ’ਚ ਸਵਾਰ ਹੋ ਗਿਆ। ਆਮ ਤੌਰ ’ਤੇ ਅਦਾਕਾਰ ਨੇ ਹੁੱਡੀ ਪਹਿਨੀ ਹੁੰਦੀ ਸੀ ਅਤੇ ਮੂੰਹ ’ਤੇ ਮਾਸਕ ਲਗਾਇਆ ਹੁੰਦਾ ਸੀ। ਪਰ ਇਸ ਅੰਦਾਜ਼ ਵਿੱਚ ਮੁੰਬਈ ਪੁੱਜੇ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੇ ਇੱਥੇ ਪੁੱਜਣ ਦੀਆਂ ਵਾਇਰਲ ਹੋਈਆਂ ਤਸਵੀਰਾਂ ’ਚ ਉਸ ਨੇ ਨੀਲੇ ਰੰਗ ਦੀ ਜੀਨਸ ਪਹਿਨੀ ਹੋਈ ਹੈ ਅਤੇ ਕਾਲੇ ਰੰਗ ਦੀਆਂ ਐਨਕਾਂ ਲਾਈਆਂ ਹੋਈਆਂ ਹਨ। ਲੰਬੇ ਸਫ਼ਰ ਮਗਰੋਂ ਇੱਥੇ ਪੁੱਜੇ ਅਦਾਕਾਰ ਦਾ ਹਵਾਈ ਅੱਡੇ ਤੋਂ ਨਿਕਲ ਕੇ ਆਪਣੀ ਕਾਰ ਵਿੱਚ ਸਵਾਰ ਹੋਣ ਤੋਂ ਪਹਿਲਾਂ ਉਸ ਦੇ ਪ੍ਰਸ਼ੰਸਕਾਂ ਨੇ ਸਵਾਗਤ ਕੀਤਾ। ਇਸ ਦੌਰਾਨ ਉਸ ਦੀ ਮੈਨੇਜਰ ਪੂਜਾ ਡਡਲਾਨੀ ਵੀ ਅਦਾਕਾਰ ਦੇ ਨਾਲ ਸੀ। ਹਾਲ ਹੀ ਵਿੱਚ ਅਦਾਕਾਰ ਨੇ ਆਈਪੀਐੱਲ 2025 ਦੀ ਓਪਨਿੰਗ ਸੈਰੇਮਨੀ ਦੀ ਮੇਜ਼ਬਾਨੀ ਕੀਤੀ ਸੀ। ਇਸ ਦੌਰਾਨ ਅਦਾਕਾਰ ਨੇ ਵਿਰਾਟ ਕੋਹਲੀ ਨੂੰ ਸਟੇਜ ’ਤੇ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਸ਼ਾਹਰੁਖ ਨਾਲ ਸਟੇਜ ’ਤੇ ਵਿਰਾਟ ਕੋਹਲੀ ਨੂੰ ਦੇਖ ਕੇ ਦਰਸ਼ਕ ਬੜੇ ਖ਼ੁਸ਼ ਨਜ਼ਰ ਆਏ ਕਿਉਂਕਿ ਕੋਹਲੀ ਅਦਾਕਾਰ ਖ਼ਾਨ ਨਾਲ ਇੱਕ ਗੀਤ ’ਤੇ ਨੱਚਿਆ ਵੀ ਸੀ। ਕੁਝ ਦਿਨ ਪਹਿਲਾਂ ‘ਜਵਾਨ’ ਦੇ ਅਦਾਕਾਰ ਨੂੰ ਆਮਿਰ ਖਾਨ ਦੇ ਘਰ ਦੇਖਿਆ ਗਿਆ ਸੀ ਜਦੋਂ ਉਹ ਸਲਮਾਨ ਖ਼ਾਨ ਨਾਲ ਉੱਥੇ ਆਮਿਰ ਦਾ ਜਨਮ ਦਿਨ ਮਨਾਉਣ ਪੁੱਜਿਆ ਸੀ। -ਏਐੱਨਆਈ